29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਡਿਸਟਿਕ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਓਪਨ ਜ਼ਿਲ੍ਹਾ ਸ਼ੂਟਿੰਗ ਮੁਕਾਬਲੇ ਕਰਵਾਏ <br/>

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵਲੋਂ ਕਰਵਾਏ ਮੁਕਾਬਾਲਿਆਂ ਦੌਰਾਨ ਨੈਸ਼ਨਲ ਸ਼ਟੂਰਜ਼ ਜਗਵਿਜੈ ਪ੍ਰਤਾਪ ਸਿੰਘ ਸੇਖੋਂ ਤੇ ਮਿਸ ਈਬਾਦਤ ਕੌਰ ਸੇਖੋਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ | (ਸੱਜੇ) ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਕੂਲ ਪ੍ਰਬੰਧਕ | <br/> 19-07-2025
ਫ਼ਰੀਦਕੋਟ, 18 ਜੁਲਾਈ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਓਪਨ ਜ਼ਿਲ੍ਹਾ ਸ਼ੂਟਿੰਗ ਮੁਕਾਬਲੇ ਸੀਨੀਅਰ, ਜੂਨੀਅਰ, ਯੂਥ ਤੇ ਸਬ-ਯੂਥ ਅਲੱਗ-ਅਲੱਗ ਵਰਗਾਂ 'ਚ ਬਾਬਾ ਫ਼ਰੀਦ ਸ਼ੂਟਿੰਗ ਰੇਂਜ਼ ਵਿਖੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਹੇਠ ਕਰਵਾਏ ਗਏ | ਮੁਕਾਬਲਿਆਂ 'ਚ ਫ਼ਰੀਦਕੋਟ ਜ਼ਿਲ੍ਹੇ ਦੇ ਲਗਪਗ 100 ਵਿਦਿਆਰਥੀਆਂ ਨੇ 10 ਮੀਟਰ ਏਅਰ ਰਾਈਫ਼ਲ ਤੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਹਿੱਸਾ ਲਿਆ | ਜਿਨ੍ਹਾਂ 'ਚ ਸੀਨੀਅਰ ਕੈਟਾਗਿਰੀ 'ਚੋਂ 10 ਮੀਟਰ ਏਅਰ ਪਿਸਟਲ ਲੜਕੇ (ਐਨ. ਆਰ.) ਵਿਚੋਂ ਦਿਲਜੋਤ ਸਿੰਘ ਬਰਾੜ ਨੇ ਸੋਨ ਤਗਮਾ, ਰਜਤ ਕੁਮਾਰ ਨੇ ਚਾਂਦੀ ਤਗਮਾ, ਮਨਦੀਪ ਸਿੰਘ ਨੇ ਕਾਂਸੀ ਤਗਮਾ ਤੇ ਲੜਕੀਆਂ ਵਿਚੋਂ ਅੰਕਿਤਾ ਸੋਨ ਤਗਮਾ ਅਤੇ ਜਸ਼ਨਦੀਪ ਕੌਰ ਨੇ ਚਾਂਦੀ ਤਗਮਾ ਹਾਸਿਲ ਕੀਤਾ | 10 ਮੀਟਰ ਏਅਰ ਰਾਈਫਲ (ਐੱਨ. ਆਰ.) 'ਚੋਂ ਅੰਮਿ੍ਤਪਾਲ ਸਿੰਘ ਸੋਨ ਤਗਮਾ ਤੇ ਲੜਕੀਆਂ ਵਿਚੋਂ ਏਕਮਵੀਰ ਕੌਰ ਸੋਨ ਤਗਮਾ ਤੇ ਮਹਿਕਪ੍ਰੀਤ ਕੌਰ ਨੇ ਚਾਂਦੀ ਤਗਮਾ ਹਾਸਿਲ ਕੀਤਾ | ਜੂਨੀਅਰ ਕੈਟਾਗਿਰੀ ਵਿਚੋਂ ਦੀਪਇੰਦਰ ਸਿੰਘ ਨੇ ਸੋਨ ਤਗਮਾ, ਜੋਤਪਾਲ ਸਿੰਘ ਚਾਂਦੀ ਤਗਮਾ ਤੇ ਗੁਰਨਿਵਾਜ ਸਿੰਘ ਨੇ ਕਾਂਸੀ ਤਗਮਾ ਤੇ ਲੜਕੀਆਂ ਵਿਚੋਂ ਹਰਸਿਮਰਤ ਕੌਰ ਸੋਨ ਤਗਮਾ ਤੇ ਸ਼ਰੀ ਪ੍ਰਭਾ ਨੇ ਚਾਂਦੀ ਤਗਮਾ ਹਾਸਿਲ ਕੀਤਾ | ਏਅਰ ਰਾਈਫਲ ਜੂਨੀਅਰ ਲੜਕਿਆਂ 'ਚੋਂ ਅੰਮਿ੍ਤਪਾਲ ਸਿੰਘ ਨੇ ਸੋਨ ਤਗਮਾ, ਰਜਨੀਸ਼ ਕੁਮਾਰ ਨੇ ਚਾਂਦੀ ਤੇ ਲੜਕੀਆਂ 'ਚੋਂ ਏਕਮਵੀਰ ਕੌਰ ਨੇ ਸੋਨ ਤੇ ਪਵਨਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ | ਯੂਥ 10 ਮੀਟਰ ਏਅਰ ਪਿਸਟਲ ਲੜਕਿਆਂ 'ਚੋਂ ਗੀਤਾਂਸ਼ ਸਿੰਗਲਾ ਨੇ ਸੋਨ, ਦੀਪਇੰਦਰ ਸਿੰਘ ਨੇ ਚਾਂਦੀ, ਵਿਸਮਾਦਦੀਪ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ ਤੇ ਲੜਕੀਆਂ 'ਚੋਂ ਸੁਖਮਨਜੀਤ ਕੌਰ ਨੇ ਸੋਨ, ਆਂਚਲ ਨੇ ਚਾਂਦੀ ਤੇ ਗਗਨਦੀਪ ਕੌਰ ਨੇ ਕਾਂਸੀ ਤਗਮਾ ਹਾਸਿਲ ਕੀਤਾ ਤੇ 10 ਮੀਟਰ ਏਅਰ ਰਾਈਫਲ 'ਚੋਂ ਅਰਮਾਨ ਸਿੰਘ ਸੋਨ, ਅੰਮਿ੍ਤਪਾਲ ਸਿੰਘ ਨੇ ਚਾਂਦੀ ਤੇ ਸ਼ੇਰਵੀਰ ਸਿੰਘ ਨੇ ਕਾਂਸੀ ਤਗਮਾ ਹਾਸਿਲ ਕੀਤਾ ਤੇ ਲੜਕੀਆਂ 'ਚੋਂ ਏਕਮਵੀਰ ਕੌਰ ਨੇ ਸੋਨ, ਤਨਵੀਰ ਕੌਰ ਨੇ ਚਾਂਦੀ, ਐਸ਼ਵੀਰ ਕੌਰ ਨੇ ਕਾਂਸੀ ਤਗਮਾ ਹਾਸਿਲ ਕੀਤਾ | ਸਬ-ਯੂਥ ਕੈਟਾਗਿਰੀ ਦੇ ਲੜਕਿਆਂ 'ਚੋਂ ਅਭੀਰਾਜ ਸਿੰਘ ਨੇ ਸੋਨ, ਅਰਮਾਨਪ੍ਰੀਤ ਸਿੰਘ ਨੇ ਚਾਂਦੀ ਤਗਮਾ, ਸਾਹਿਬਪ੍ਰੀਤ ਸਿੰਘ ਨੇ ਕਾਂਸ਼ੀ ਤਗਮਾ ਹਾਸਿਲ ਕੀਤਾ ਤੇ ਲੜਕੀਆਂ 'ਚੋਂ ਗੁਰਵਿਰਵਾਨਪ੍ਰੀਤ ਕੌਰ ਨੇ ਸੋਨ, ਏਕਮ ਕੌਰ ਸੰਘੂ ਨੇ ਚਾਂਦੀ ਤੇ ਐਲਵੀਰ ਕੌਰ ਨੇ ਕਾਂਸੀ ਤਗਮਾ ਹਾਸਿਲ ਕੀਤਾ | ਏਅਰ ਰਾਈਫਲ 'ਚੋਂ ਕਨਵਰਜੋਤ ਸਿੰਘ ਨੇ ਸੋਨ, ਗੁਰਕਿਰਤ ਸਿੰਘ ਨੇ ਚਾਂਦੀ ਤੇ ਮਨਤੇਗ ਸਿੰਘ ਨੇ ਕਾਂਸ਼ੀ ਤਗਮਾ ਹਾਸਿਲ ਕੀਤਾ ਤੇ ਲੜਕੀਆਂ 'ਚੋਂ ਏਕਮਵੀਰ ਕੌਰ ਨੇ ਸੋਨ ਤਗਮਾ ਹਾਸਿਲ ਕੀਤਾ | ਆਈ. ਐਸ. ਐਸ. ਐਫ. ਕੈਟਾਗਿਰੀ 'ਚੋਂ ਏਅਰ ਰਾਈਫਲ ਯੂਥ ਲੜਕਿਆਂ 'ਚੋਂ ਗੋਪੇਸ਼ ਕੁਮਾਰ ਨੇ ਸੋਨ ਤਗਮਾ, ਜੂਨੀਅਰ ਕੈਟਾਗਿਰੀ ਵਿਚੋਂ ਅਰਸ਼ਦੀਪ ਸਿੰਘ ਨੇ ਸੋਨ ਤਗਮਾ ਤੇ ਲੜਕੀਆਂ ਦੀ ਯੂਥ ਕੈਟਾਗੀਰੀ 'ਚੋਂ ਸ਼ਾਹੀਨ ਕੌਰ ਸਮਰਾ ਨੇ ਸੋਨ ਤਗਮਾ ਤੇ ਜੂਨੀਅਰ ਕੈਟਾਗਿਰੀ 'ਚੋਂ ਅਵਨੀਤ ਕੌਰ ਸੰਧੂ ਨੇ ਸੋਨ ਤਗਮਾ ਹਾਸਿਲ ਕੀਤਾ | ਇਸ ਮੌਕੇ ਐਸੋਸੀਏਸ਼ਨ ਵਲੋਂ ਫ਼ਰੀਦਕੋਟ ਦੇ ਨੈਸ਼ਨਲ ਸ਼ਟੂਰਜ਼ ਜਗਵਿਜੈ ਪ੍ਰਤਾਪ ਸਿੰਘ ਸੇਖੋਂ ਤੇ ਮਿਸ ਈਬਾਦਤ ਕੌਰ ਸੇਖੋਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ | ਅੰਤ 'ਚ ਐਸੋਸੀਏਸ਼ਨ ਵਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਬਾਬਾ ਫਰੀਦ ਸ਼ੂਟਿੰਗ ਰੇਂਜ਼ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਲਈ ਪਿ੍ੰਸੀਪਲ ਸੁਖਦੀਪ ਕੌਰ ਦਾ ਧੰਨਵਾਦ ਕੀਤਾ ਅਤੇ ਗੁਰਵਿੰਦਰ ਸਿੰਘ ਸ਼ੂਟਿੰਗ ਕੋਚ ਦੀ ਵੀ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼ਲਾਘਾ ਕੀਤੀ | ਇਸ ਮੌਕੇ ਹਰਬੀਰ ਸਿੰਘ ਰੋਮਾਣਾ ਵਾਈਸ ਪ੍ਰਧਾਨ ਡੀ. ਆਰ. ਐੱਸ. ਏ., ਜਤਿੰਦਰ ਸਿੰਘ ਰੋਮਾਣਾ ਜਨਰਲ ਸੈਕਟਰੀ, ਸ਼ਿਵ ਕਰਤਾਰ ਸਿੰਘ ਸੇਖੋਂ ਸੈਕਟਰੀ ਡੀ. ਆਰ. ਐੱਸ. ਏ., ਅਮਰਜੀਤ ਸਿੰਘ ਬਰਾੜ, ਕਰਨਬੀਰ ਸਿੰਘ ਸੇਖੋਂ, ਗੁਰਜਾਪ ਸਿੰਘ ਸੇਖੋਂ ਫਾਊਾਡਰ ਮੈਂਬਰ ਡੀ. ਆਰ. ਐੱਸ. ਏ., ਬਲਜਿੰਦਰ ਸਿੰਘ ਡੀ. ਐੱਸ. ਓ., ਨਿਰਮਲ ਸਿੰਘ ਦਿਓਲ ਪ੍ਰੈਜੀਡੈਂਟ ਡਿਸਟਿਕ ਵਾਲੀਬਾਲ ਐਸੋਸੀਏਸ਼ਨ, ਸੁਖਰਾਜ ਕੌਰ ਸ਼ੂਟਿੰਗ ਕੋਚ ਖੇਡ ਵਿਭਾਗ ਫ਼ਰੀਦਕੋਟ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 21 ਨੂੰ ਅਗਲੀ ਖ਼ਬਰ ਪ੍ਰੀਖਿਆਵਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।