01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕੈਬਨਿਟ ਮੰਤਰੀ ਨੇ 45 ਦਿਵਿਆਂਗਜਨਾਂ ਨੂੰ 23 ਲੱਖ ਦੀ ਲਾਗਤ ਵਾਲੇ ਸਹਾਇਤਾ ਉਪਕਰਨ ਵੰਡੇ

ਅਜੀਤ ਡੈਸਕ 18-07-2025
ਮਲੋਟ, 17 ਜੁਲਾਈ (ਪਾਟਿਲ, ਅਜਮੇਰ ਸਿੰਘ ਬਰਾੜ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਰੈੱਡ ਕਰਾਸ ਦੇ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਅਲਿਮਕੋ ਮੁਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਮਲੋਟ ਦੇ ਬਠਿੰਡਾ ਰੋਡ ਵਿਖੇ ਸਥਿਤ ਕੇ. ਜੀ. ਰਿਜ਼ੋਰਟ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਾ. ਬਲਜੀਤ ਕੌਰ ਨੇ ਇਸ ਸਮਾਗਮ ਦੌਰਾਨ 23 ਲੱਖ ਰੁਪਏ ਦੀ ਲਾਗਤ ਨਾਲ 45 ਲਾਭਪਾਤਰੀਆਂ ਨੂੰ ਉਨ੍ਹਾਂ ਦੀ ਨਿੱਜੀ ਲੋੜਾਂ ਨੂੰ ਪੂਰਾ ਕਰਨ ਲਈ ਸਹਾਇਤਾ ਉਪਕਰਨਾਂ ਦੀ ਵੰਡ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੈਂਪ 'ਚ ਨਕਲੀ ਅੰਗਾਂ ਤੇ ਸਹਾਇਕ ਉਪਕਰਨਾਂ ਦੇ ਨਾਲ-ਨਾਲ ਯੂ. ਡੀ. ਆਈ. ਡੀ. ਦਾ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਗਿਆ ਤਾਂ ਜੋ ਕੋਈ ਵੀ ਦਿਵਿਆਂਗ ਲਾਭਪਾਤਰੀ ਇਨ੍ਹਾਂ ਸੁਵਿਧਾਵਾਂ ਤੋਂ ਵਾਂਝਾ ਨਾ ਰਹਿ ਸਕੇ | ਉਨ੍ਹਾਂ ਦੱਸਿਆ ਕਿ ਅਲਿਮਕੋ ਮੁਹਾਲੀ ਵਲੋਂ ਪਹਿਲਾਂ ਕੈਂਪ ਲਗਾ ਕੇ ਦਿਵਿਆਂਗਜਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ | ਲੋੜਵੰਦ ਲਾਭਪਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਨ੍ਹਾਂ ਨੂੰ ਜ਼ਰੂਰੀ ਉਪਕਰਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਸ ਤਰ੍ਹਾਂ ਦੇ ਕੈਂਪ ਨਿਯਮਤ ਅੰਤਰਾਲ 'ਤੇ ਲਗਾਏ ਜਾ ਰਹੇ ਹਨ | ਕੈਂਪ 'ਚ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵੀਲ੍ਹ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫ਼ੋਨ, ਸੀ. ਪੀ. ਚੇਅਰ, ਐੱਮ. ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ. ਡੀ. ਐੱਲ. ਕਿੱਟ (ਲੈਪਰੇਸੀ), ਬੀ. ਟੀ. ਈ. (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਤੇ ਹੋਰ ਸਹਾਇਕ ਉਪਕਰਨਾਂ ਦੀ ਲਾਭਪਾਤਰੀਆਂ ਨੂੰ ਵੰਡ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਭਲਾਈ ਅਫ਼ਸਰ ਜਗਮੋਹਣ ਸਿੰਘ, ਡਾ. ਪੁਨੀਤ ਧਾਰ ਦੂਬੇ, ਡਾ. ਸੁਸ਼ੀਲ ਪਾਲੀ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ, ਐੱਮ. ਸੀ. ਤੇ ਸ਼ਹਿਰੀ ਪ੍ਰਧਾਨ ਬਲਦੇਵ ਕੁਮਾਰ ਲਾਲੀ ਗਗਨੇਜਾ, ਸਰਪੰਚ ਜੋਤੀ ਗਿੱਲ, ਸਰਪੰਚ ਭੁਪਿੰਦਰ ਸਿੰਘ ਰਾਮਨਗਰ, ਐੱਮ. ਸੀ. ਹਰਮੇਲ ਸੰਧੂ, ਸੁਖਪਾਲ ਸਿੰਘ ਸਰਪੰਚ, ਬਲਰਾਜ ਸਿੰਘ, ਪਰਮਜੀਤ ਕੌਰ, ਆਸ਼ੂ ਚਾਨਣਾ, ਕੁਲਦੀਪ ਘੱਗਾ, ਬਲਾਕ ਪ੍ਰਧਾਨ ਮੀਕਾ ਭੁੱਲਰ, ਗੁਰਪ੍ਰੀਤ ਸਿੰਘ ਵਿਰਦੀ, ਲਾਡੀ ਘੱਗਾ, ਨਿਰਮਲ ਸਿੰਘ ਖ਼ਾਲਸਾ, ਜੀਤ ਮਹਿੰਦੀ, ਸੰਦੀਪ ਸਿੰਘ ਅਤੇ ਵੱਡੀ ਗਿਣਤੀ ਵਿਚ ਹਲਕਾ ਮਲੋਟ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਿਸ਼ਾਨ ਅਕੈਡਮੀ ਵਿਖੇ ਅੰਤਰਰਾਸ਼ਟਰੀ ਜਸਟਿਸ (ਨਿਆਂ) ਦਿਵਸ ਮਨਾਇਆ ਅਗਲੀ ਖ਼ਬਰ ਪਾਵਰਕਾਮ ਦੇ ਸੇਵਾ ਮੁਕਤ ਮੁਲਾਜ਼ਮਾਂ ਵਲੋਂ ਐਕਸੀਅਨ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।