09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਛਤਾਵਾ

ਅਜੀਤ ਡੈਸਕ 19-10-2025

ਰਾਤ 9 ਵਜੇ ਦੇ ਕਰੀਬ ਅਸੀਂ ਲਾਈਟਾਂ ਤੇ ਗੇਟ ਬੰਦ ਕਰ ਕੇ ਸੌਣ ਹੀ ਲੱਗੇ ਸੀ ਕਿ ਅਚਾਨਕ ਬੈੱਲ ਵੱਜੀ।
'ਕੌਣ ਹੈ?' ਮੈਂ ਲੌਬੀ ਵਾਲਾ ਗੇਟ ਖੋਲ੍ਹਿਆ ਤੇ ਉੱਥੇ ਖੜ੍ਹੇ ਨੇ ਹੀ ਪੁੱਛਿਆ। ਗਲੀ ਵਿਚ ਪੂਰਣ ਤੌਰ 'ਤੇ ਹਨੇਰਾ ਸੀ। ਇਕ ਦਬੀ ਜਿਹੀ ਆਵਾਜ਼ ਆਈ 'ਟਿਫਨ ਲੈਣਾ ਸੀ ਵਾਪਿਸ।'
'ਇਹ ਕਿਹੜਾ ਟਾਈਮ ਐ ਅੱਧੀ ਰਾਤ ਟਿਫਨ ਵਾਪਸ ਲੈਣ ਆਉਣ ਦਾ?' ਮੈਂ ਉੱਥੋਂ ਹੀ ਖੜ੍ਹੇ ਨੇ ਖਿੱਝਦੇ ਹੋਏ ਕਿਹਾ।
ਮੈਂ ਲਾਈਟ ਜਗਾਈ ਤੇ ਕਿਚਨ ਵਿਚੋਂ ਖਾਲੀ ਟਿਫਨ (ਜੋ ਕਿ ਦੁਪਹਿਰ ਸਮੇਂ ਅਸੀਂ ਮੰਗਵਾਇਆ ਸੀ) ਚੁੱਕ ਕੇ ਮੇਨ ਗੇਟ ਦੇ ਉੱਪਰ ਦੀ ਹੀ ਫੜਾ ਦਿੱਤਾ।
ਮੈਂ ਦੇਖਿਆ ਟਿਫਨ ਲੈਣ ਆਈ ਇਕ ਲੜਕੀ ਸੀ ਜੋ ਕਿ ਸਕੂਟਰੀ 'ਤੇ ਟਿਫਨ ਸਪਲਾਈ ਕਰਦੀ ਹੈ।
ਟਿਫਨ ਫੜਾ ਕੇ ਅੰਦਰ ਆਇਆ ਤਾਂ ਮੈਨੂੰ ਬਹੁਤ ਪਛਤਾਵਾ ਹੋਇਆ ਕਿ ਮੈਨੂੰ 9 ਵਜੇ ਹੀ ਲਾਈਟ ਜਗਾਉਣ ਅਤੇ ਗੇਟ ਖੋਲ੍ਹਣ ਲੱਗਿਆਂ 'ਅੱਧੀ ਰਾਤ' ਲੱਗਦੀ ਹੈ ਤੇ ਉਹ ਕੋਈ ਮਜਬੂਰ ਲੜਕੀ ਉਸ ਸਮੇਂ ਘਰਾਂ 'ਚ ਦਿੱਤੇ ਟਿਫਨ ਵਾਪਸ ਲੈਂਦੀ ਫਿਰਦੀ ਹੈ। ਪਤਾ ਨਹੀ ਕਿੰਨੇ ਵਜੇ ਸੌਣਾ ਨਸੀਬ ਹੋਊ ਵਿਚਾਰੀ ਨੂੰ?
ਪਛਤਾਵੇ ਕਾਰਣ ਕਾਫੀ ਸਮਾਂ ਮੈਨੂੰ ਨੀਂਦ ਨਸੀਬ ਨਹੀਂ ਹੋਈ।
ਮਨ ਹੀ ਮਨ ਮੁਆਫ਼ੀ ਮੰਗਦਾ ਰਿਹਾ ਉਸ ਲੜਕੀ ਤੋਂ।

-ਗੁਰੂ ਨਾਨਕ ਕਾਲੋਨੀ ਸੰਗਰੂਰ
ਮੋਬਾਈਲ : 81465-80919

 

ਪਿਛਲੀ ਖ਼ਬਰ ਮਿੰਨੀ ਕਹਾਣੀਆਂ ਨੰਗ ਅਗਲੀ ਖ਼ਬਰ ਸੋਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।