24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਕਸੂਦਾਂ ਸਬਜ਼ੀ ਮੰਡੀ 'ਚ ਵੇਰਕਾ ਮਿਲਕ ਦੇ ਬੂਥ ਤੋਂ 40 ਹਜ਼ਾਰ ਦੀ ਨਕਦੀ ਚੋਰੀ

ਅਜੀਤ ਡੈਸਕ 25-12-2025
ਵਾਰਦਾਤ ਸੀ.ਸੀ.ਟੀ.ਵੀ. 'ਚ ਕੈਦ
ਮਕਸੂਦਾਂ, 24 ਦਸੰਬਰ (ਸÏਰਵ ਮਹਿਤਾ)-ਮਕਸੂਦਾਂ ਸਬਜ਼ੀ ਮੰਡੀ 'ਚ ਨੇੜੇ ਵੇਰਕਾ ਮਿਲਕ ਦੇ ਇਕ ਬੂਥ 'ਚੋਂ ਚੋਰ ਵਲੋਂ ਗੱਲੇ 'ਚੋਂ ਲਗਭਗ 40 ਹਜ਼ਾਰ ਰੁਪਏ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ¢ ਇਹ ਸਾਰੀ ਘਟਨਾ ਬੂਥ 'ਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ¢ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ¢ ਇਸ ਬਾਰੇ ਸਨੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 6:30 ਵਜੇ ਉਸ ਦੇ ਪਿਤਾ ਕਿਸੇ ਕੰਮ ਦੇ ਸਿਲਸਿਲੇ ਵਿੱਚ ਕੁਝ ਸਮੇਂ ਲਈ ਬੂਥ ਤੋਂ ਬਾਹਰ ਨਿਕਲੇ ਸਨ¢
ਇਸ ਦÏਰਾਨ ਇਕ ਨÏਜਵਾਨ ਗਾਹਕ ਬਣ ਕੇ ਬੂਥ 'ਚ ਆਇਆ¢ ਜਦੋਂ ਉਸ ਨੇ ਅੰਦਰ ਕੋਈ ਨਾ ਦੇਖਿਆ ਤਾਂ ਉਹ ਤੁਰੰਤ ਕਾਊਾਟਰ ਉੱਤੇ ਚੜ੍ਹ ਗਿਆ ਅਤੇ ਗੱਲੇ 'ਚੋਂ ਨਕਦੀ ਕੱਢਣ ਲੱਗ ਪਿਆ¢ ਉਸੇ ਵੇਲੇ ਸਨੀ ਦੇ ਪਿਤਾ ਬੂਥ 'ਚ ਵਾਪਸ ਆ ਗਏ ਅਤੇ ਚੋਰ ਨੂੰ ਪੈਸੇ ਕੱਢਦੇ ਦੇਖ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਚੋਰ ਫੁਰਤੀ ਨਾਲ ਨਕਦੀ ਲੈ ਕੇ ਮÏਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ¢ ਉੱਧਰ, ਥਾਣਾ ਡਿਵੀਜ਼ਨ ਨੰਬਰ ਇਕ ਦੀ ਪੁਲਿਸ ਵਲੋਂ ਫੁਟੇਜ ਦੇ ਆਧਾਰ 'ਤੇ ਚੋਰ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ¢
ਪਿਛਲੀ ਖ਼ਬਰ ਨੀਮਾ ਵੁਮੈਨ ਫੋਰਮ ਪੰਜਾਬ ਦੇ ਪ੍ਰਧਾਨ ਡਾ. ਵੀਨਾ ਗੁੰਬਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਅਗਲੀ ਖ਼ਬਰ ਵਿਪਨ ਸੱਭਰਵਾਲ ਦੇ ਪਿਤਾ ਰਾਮੂ ਸੱਭਰਵਾਲ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।