14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

15 ਨੂੰ ਮਨਾਇਆ ਜਾਵੇਗਾ 'ਪੈਨਸ਼ਨਰ ਡੇਅ'

ਅਜੀਤ ਡੈਸਕ 07-12-2025
ਸ਼ਾਹਕੋਟ, 6 ਦਸੰਬਰ (ਸੁਖਦੀਪ ਸਿੰਘ)- ਪੰਜਾਬ ਰਿਟਾਇਰਡ ਮਿਊਾਸਪਲ ਵਰਕਰਜ਼ ਯੂਨੀਅਨ ਵੱਲੋਂ 15 ਦਸੰਬਰ ਨੂੰ ਗੁਰਾਇਆ ਵਿਖੇ 'ਪੈਨਸ਼ਨਰ ਡੇ' ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਸਤਨਾਮ ਸਿੰਘ ਸ਼ਾਹਕੋਟ ਨੇ ਦੱਸਿਆ ਕਿ ਜਲੰਧਰ ਰਿਜਨ ਦੇ ਮਿਊਾਸਪਲ ਪੈਨਸ਼ਨਰ 15 ਦਸੰਬਰ ਦਿਨ ਸੋਮਵਾਰ ਨੂੰ ਰੁੜਕਾਂ ਰੋਡ ਗੁਰਾਇਆ ਵਿਖੇ ਸਵੇਰੇ 11 ਵਜੇ ਹਿੰਦ ਕਾਲੋਨੀ ਬਾਂਸਾ ਵਾਲੀ ਗਲੀ ਸਥਿਤ ਭਗਵਾਨ ਵਾਲਮੀਕਿ ਆਸ਼ਰਮ 'ਚ ਪੈਨਸ਼ਨਰ ਡੇ ਮਨਾਉਣਗੇ | ਇਸ ਦੌਰਾਨ ਸੀਨੀਅਰ ਪੈਨਸ਼ਨਰਾਂ ਨੂੰ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਅਤੇ ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ ਵਲੋਂ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਮੰਗਾਂ ਨੰੁੂ ਵੀ ਵਿਚਾਰਿਆ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਪੈਨਸ਼ਨਰ ਜਿੰਨ੍ਹਾਂ ਨੇ ਯੂਨੀਅਨ ਦੀ ਅਜੇ ਤੱਕ ਮੈਂਬਰਸ਼ਿਪ ਨਹੀਂ ਲਈ, ਉਹ ਮੈਂਬਰਪਿਸ਼ ਲੈ ਸਕਦੇ ਹਨ | ਉਨ੍ਹਾਂ ਰਿਜਨ ਜਲੰਧਰ ਦੇ ਰਿਟਾਇਰਡ ਮਿਊਾਸਪਲ ਪੈਨਸ਼ਨਰਾਂ/ ਅਹੁਦੇਦਾਰਾਂ ਅਤੇ ਮਿਊਾਸਪਲ ਮੁਲਾਜ਼ਮ ਸਾਥੀਆਂ ਨੂੰ ਸਮੇਂ ਪਹੰੁਚਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਸਕੱਤਰ ਤਾਰਾ ਸਿੰਘ ਗੁਰਾਇਆਂ, ਪ੍ਰੇਮ ਨਾਥ ਪ੍ਰਧਾਨ ਪੈਨਸ਼ਨਰ ਯੂਨੀਅਨ ਗੁਰਾਇਆਂ, ਸਰਪ੍ਰਸਤ ਧਰਮਪਾਲ ਆਦਮਪੁਰ, ਸਤਪਾਲ ਮਹਿੰਮੀ ਰਿਟਾਇਰਡ ਮਿਊਾਸਪਲ ਪੈਨਸ਼ਨਰ ਜਲੰਧਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਪੱਧਰੀ ਸਕੂਲੀ ਖੇਡਾਂ 'ਚ ਜੇਤੂ ਖਿਡਾਰੀਆਂ ਦਾ ਸੰਤ ਸੀਚੇਵਾਲ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੀਨੀਅਰ ਪੈਨਸ਼ਨਰਾਂ ਦਾ ਯੂਨੀਅਨ ਵਲੋਂ ਸਨਮਾਨ ਕੀਤਾ ਜਾਵੇਗਾ-ਸਤਨਾਮ ਸਿੰਘ <br/> 15 ਨੂੰ ਮਨਾਇਆ ਜਾਵੇਗਾ 'ਪੈਨਸ਼ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।