12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

35 ਸਾਲ ਬਾਅਦ ਨਿਗਮ 'ਚ ਸਫ਼ਾਈ ਸੇਵਕਾਂ, ਸੀਵਰਮੈਨਾਂ ਦੀ ਹੋਵੇਗੀ ਭਰਤੀ

ਅਜੀਤ ਡੈਸਕ 07-12-2025
ਜਲੰਧਰ, 6 ਦਸੰਬਰ (ਸ਼ਿਵ)-ਨਗਰ ਨਿਗਮ ਜਲੰਧਰ ਦੀ ਤਿੰਨ ਦਹਾਕਿਆਂ ਤੋਂ ਲੰਬੀ ਚੱਲ ਰਹੀ ਮੰਗ ਨੂੰ ਅੱਜ ਵੱਡੀ ਉਪਲੱਬਧੀ ਦੇ ਰੂਪ ਵਿਚ ਪੂਰਾ ਕਰ ਦਿੱਤਾ ਗਿਆ ਹੈ¢ ਸਥਾਨਕ ਸਰਕਾਰਾਂ ਵਿਭਾਗ ਵਲੋਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਮਜ਼ਬੂਤ ਕਰਨ ਲਈ 1196 ਨਵੀਂ ਭਰਤੀਆਂ ਲਈ ਮਨਜ਼ੂਰੀ ਜਾਰੀ ਕੀਤੀ ਗਈ ਹੈ¢ ਸ਼ਹਿਰ ਦੀ ਹੱਦ 'ਤੇ ਵਸੋ-ਵਾਧੇ ਦੇ ਬਾਵਜੂਦ ਸਾਲਾਂ ਤੋਂ ਮਨੁੱਖੀ ਸਰੋਤ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ¢ ਨਵੀਂ ਮਨਜ਼ੂਰੀ ਅਧੀਨ ਸਫ਼ਾਈ ਸੇਵਕਾਂ, ਸੀਵਰਮੈਨਾਂ, ਮਾਲੀਆਂ ਅਤੇ ਫਿਟਰ ਕੁਲੀਆਂ ਵਰਗੀਆਂ ਕੈਟਾਗਰੀਆਂ ਵਿਚ ਖਾਲ਼ੀਆਂ ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਨਾਲ ਨਿਗਮ ਦੀ ਗਰਾਊਾਡ ਫੋਰਸ ਨੂੰ ਵੱਡੀ ਮਜ਼ਬੂਤੀ ਮਿਲੇਗੀ ¢ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿਚ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨਿਰਣਾਇਕ ਅਤੇ ਲਗਾਤਾਰ ਭੂਮਿਕਾ ਨਿਭਾਈ¢ ਉਨ੍ਹਾਂ ਨਾਲ ਮੇਅਰ ਵਨੀਤ ਧੀਰ, ਸਫ਼ਾਈ ਯੂਨੀਅਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਦਸਤਾਵੇਜ਼ੀ ਅਤੇ ਪ੍ਰਸ਼ਾਸਨਿਕ ਕਾਰਵਾਈ ਵਿਚ ਯੋਗਦਾਨ ਪਾਇਆ, ਜਿਸ ਤੋਂ ਬਾਅਦ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਅਧਿਕਾਰਕ ਮਨਜ਼ੂਰੀ ਜਾਰੀ ਕੀਤੀ ਗਈ¢
ਪਿਛਲੀ ਖ਼ਬਰ ਨਿਗਮ 'ਚ ਕੱਚੇ ਐਸ.ਡੀ.ਓ. ਨੂੰ ਮਿਲੇ ਹੋਏ ਨੇ ਵਿੱਤੀ ਅਧਿਕਾਰ ਅਗਲੀ ਖ਼ਬਰ 19ਵਾਂ 'ਮੇਲਾ ਉਮਰਾ ਨੰਗਲ ਦਾ' ਅਮਿੱਟ ਯਾਦਾਂ ਛੱਡਦਾ ਸਮਾਪਤ ਮਨਕੀਰਤ ਔਲਖ, ਜੈਲੀ, ਜੀ-ਖਾਨ, ਦਿਆਲਪੁਰੀ, ਮਨਜੀਤ ਪੱਪੂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।