06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਿਜਲੀ ਕੁਨੈਕਸ਼ਨਾਂ ਸੰਬੰਧੀ ਸਰਕਾਰ ਦੇ ਫੈਸਲੇ ਨਾਲ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ-ਨਿਤਿਨ ਕੋਹਲੀ

ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਜਲੰਧਰ ਸੈਂਟਰਲ ਦੇ ਇੰਚਾਰਜ ਸ੍ਰੀ ਨਿਤਿਨ ਕੋਹਲੀ ਨੇ ਅਣ-ਅਧਿਕਾਰਤ ਕਾਲੋਨੀਆਂ 'ਚ ਬਿਜਲੀ ਕੁਨੈਕਸ਼ਨਾਂ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਹੈ ਤੇ ਹੁਣ ਲੋਕਾਂ ਨੂੰ ਬਿਜਲੀ ਕੁਨੈਕਸ਼ਨ ਲੈਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਬਿਜਲੀ ਕੁਨੈਕਸ਼ਨ ਲੈਣ ਸੰਬੰਧੀ ਨੋ ਓਬਜੈਕਸ਼ਨ ਸਰਟੀਫਿਕੇਟ (ਐਨ. ਓ. ਸੀ.), ਨਿਯਮਤੀਕਰਨ ਸਰਟੀਫਿਕੇਟ ਜਾਂ ਘਰ ਦੇ ਨਕਸ਼ੇ ਆਦਿ ਦੀ ਲੋੜ ਨਹੀਂ ਹੈ | ਨਿਤਿਨ ਕੋਹਲੀ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਪਰਿਵਾਰਾਂ ਨੂੰ ਰਾਹਤ ਦੇਵੇਗਾ ਜੋ ਸਾਲਾਂ ਤੋਂ ਇਸ ਮੁੱਢਲੀ ਜ਼ਰੂਰਤ ਤੋਂ ਵਾਂਝੇ ਸਨ | ਉਨ੍ਹਾਂ ਕਿਹਾ ਕਿ ਇਹ ਫੈਸਲਾ ਜਨਤਕ ਹਿੱਤ 'ਚ ਸਰਕਾਰ ਦਾ ਇੱਕ ਵੱਡਾ ਕਦਮ ਹੈ ਤੇ ਹੁਣ ਕੋਈ ਵੀ ਪਰਿਵਾਰ ਹਨ੍ਹੇਰੇ 'ਚ ਰਹਿਣ ਲਈ ਮਜਬੂਰ ਨਹੀਂ ਹੋਵੇਗਾ |
ਪਿਛਲੀ ਖ਼ਬਰ ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦ ਬਲਾਈਾਡ, ਪੰਜਾਬ ਵਲੋਂ 3 ਰੋਜ਼ਾ ਰਾਸ਼ਟਰੀ ਮੁਕਾਬਲਾ ਸ਼ੁਰੂ ਅਗਲੀ ਖ਼ਬਰ 130 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।