ਸੀ. ਟੀ. ਗਰੁੱਪ ਸ਼ਾਹਪੁਰ ਕੈਂਪਸ ਵਲੋਂ ਰੁਜ਼ਗਾਰ ਦੇ ਮੌਕਿਆਂ ਸੰਬੰਧੀ 'ਫਰਾਂਸ ਜੌਬ ਫੇਅਰ'
ਅਜੀਤ ਡੈਸਕ
21-11-2025
ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਦੋਆਬਾ ਕਾਲਜ, ਕੇਐਮਵੀ ਕਾਲਜ ਅਤੇ ਸੀਟੀ ਗਰੁੱਪ ਦੇ ਹਾਸਪਿਟੈਲਿਟੀ ਤੇ ਟੂਰਿਜ਼ਮ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ | ਕੁੱਲ 118 ਉਮੀਦਵਾਰਾਂ ਨੇ ਇੰਟਰਵਿਊਜ਼ ਦਿੱਤੇ, ਜਿਨ੍ਹਾਂ ਵਿੱਚੋਂ 64 ਉਮੀਦਵਾਰ ਅਗਲੇ ਚਰਨ ਲਈ ਚੁਣੇ ਗਏ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਸੀਟੀ ਗਰੁੱਪ ਦੇ ਐਮ. ਡੀ. ਡਾ. ਮਨਬੀਰ ਸਿੰਘ, ਡਾ. ਨਿਤਿਨ ਟੰਡਨ (ਐਗਜ਼ੈਕਟਿਵ ਡਾਇਰੈਕਟਰ), ਡਾ. ਸੰਜੀਵ ਕੁਮਾਰ (ਡਾਇਰੈਕਟਰ ਕੈਂਪਸ), ਡਾ. ਸੰਗਰਾਮ ਸਿੰਘ (ਡਾਇਰੈਕਟਰ ਅਕੈਡਮਿਕਸ), ਡਾ. ਨਿੱਤਨ ਅਰੋੜਾ (ਡਾਇਰੈਕਟਰ ਸੀਸੀਪੀਸੀ) ਅਤੇ ਸ੍ਰੀ ਡਿਵੋਏ ਛਾਬੜਾ (ਪਿ੍ੰਸੀਪਲ, ਸੀਟੀਆਈਐਚਐਮ) ਵਲੋਂ ਅਹਿਮ ਯੋਗਦਾਨ ਪਾਇਆ ਗਿਆ |