15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪੁਲਿਸ ਵਲੋਂ ਬੇਆਬਾਦ ਥਾਵਾਂ ਦੀ ਅਚਨਚੇਤ ਚੈਕਿੰਗ

ਅਜੀਤ ਡੈਸਕ 20-11-2025
ਕਰਤਾਰਪੁਰ, 19 ਨਵੰਬਰ (ਭਜਨ ਸਿੰਘ)-ਜਲੰਧਰ ਦਿਹਾਤੀ ਪੁਲਿਸ ਵਲੋਂ ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚਲ ਰਹੀ ਸਖ਼ਤ ਰੋਕਥਾਮ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਿਸ ਵਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ ਪੀ ਸਰਬਜੀਤ ਰਾਏ ਦੀ ਅਗਵਾਈ ਹੇਠ ਵੱਖ-ਵੱਖ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਆਪ੍ਰੇਸ਼ਨ ਕਾਸੋ ਤਹਿਤ ਚਲਾਈ ਗਈ ¢ ਇਸ ਮÏਕੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 1 ਮਾਰਚ 25 ਤੋਂ ਜਲੰਧਰ ਦਿਹਾਤੀ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਰਣਨੀਤੀ ਨਾਲ ਕਾਰਵਾਈਆਂ ਜਾਰੀ ਹਨ, ਜਿਸ ਤਹਿਤ ਕਰਤਾਰਪੁਰ ਹਲਕੇ ਦੀਆਂ ਬੇਆਬਾਦ ਥਾਵਾਂ ਦੀ ਖਾਸ ਤਲਾਸ਼ੀ ਅਤੇ ਮÏਕਾ ਮੁਆਇਨਾ ਕੀਤਾ ਗਿਆ¢ ਪੁਲਿਸ ਵਲੋਂ ਇਨ੍ਹਾਂ ਥਾਵਾਂ ਦੀ ਪਹਿਚਾਣ ਕਰਕੇ ਹੁਣ ਇਨ੍ਹਾਂ ਥਾਵਾਂ 'ਤੇ ਰੋਜ਼ਾਨਾ ਸਪੈਸ਼ਲ ਚੈਕਿੰਗ ਕੀਤੀ ਜਾਵੇਗੀ, ਤਾਂ ਜੋ ਕੋਈ ਵੀ ਤੱਤ ਇਨ੍ਹਾਂ ਸਥਾਨਾਂ ਨੂੰ ਗਲਤ ਕੰਮਾਂ ਲਈ ਵਰਤ ਨਾ ਸਕੇ | ਉਨ੍ਹਾਂ ਆਖਿਆ ਕਿ ਇਨ੍ਹਾਂ ਥਾਵਾਂ 'ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ¢ ਉਨ੍ਹਾਂ ਦੱਸਿਆ ਕਿ ਅੱਜ ਦੇ ਕਾਸੋ ਆਪ੍ਰੇਸ਼ਨ ਦÏਰਾਨ ਥਾਣਾ ਗੁਰਾਇਆ, ਥਾਣਾ ਲੋਹੀਆਂ, ਥਾਣਾ ਕਰਤਾਰਪੁਰ, ਥਾਣਾ ਮਕਸੂਦਾਂ, ਥਾਣਾ ਸ਼ਾਹਕੋਟ ਅਤੇ ਥਾਣਾ ਸਦਰ ਨਕੋਦਰ 'ਚ ਵੱਡੇ ਪੱਧਰ 'ਤੇ ਚੈਕਿੰਗ ਕੀਤੀ ਗਈ¢ ਇਸ ਵਿਆਪਕ ਕਾਰਵਾਈ ਦÏਰਾਨ ਕੁੱਲ 6 ਪਰਚੇ ਦਰਜ ਹੋਏ ਅਤੇ 9 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ¢ ਐਸ. ਐਸ. ਪੀ. ਵਿਰਕ ਨੇ ਕਿਹਾ ਕਿ ਜੇਕਰ ਕੋਈ ਨÏਜਵਾਨ ਅਜਿਹੀਆਂ ਗਤਿਵਿਧੀਆਂ ਵਿੱਚ ਸ਼ਾਮਿਲ ਮਿਲਦਾ ਹੈ, ਤਾਂ ਉਸ ਨੂੰ ਨਸ਼ਾ ਮੁਕਤ ਕੇਂਦਰ ਭੇਜ ਕੇ ਉਸ ਦੀ ਸਹਾਇਤਾ ਕੀਤੀ ਜਾਵੇਗੀ ਅਤੇ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਉਹ ਗਲਤ ਸਮੱਗਰੀ ਕਿੱਥੋਂ ਲੈਂਦਾ ਸੀ ਜਾਂ ਕਿਸੇ ਹੋਰ ਨੂੰ ਸਪਲਾਈ ਕਰਦਾ ਹੈ ¢
ਇਸ ਮÏਕੇ ਐਸ.ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਬੇਆਬਾਦ ਥਾਵਾਂ ਦੇ ਮਾਲਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਮਾਲਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੀ ਜਗ੍ਹਾ ਦੀ ਚਾਰਦੀਵਾਰੀ ਅਤੇ ਸੁਰੱਖਿਆ ਪ੍ਰਬੰਧ ਪੱਕੇ ਰੱਖਣ, ਤਾਂ ਜੋ ਕਿਸੇ ਵੀ ਤੱਤ ਵਲੋਂ ਅਜਿਹੀਆਂ ਥਾਵਾਂ ਦਾ ਦੁਰਵਰਤੋਂ ਨਾ ਕੀਤੀ ਜਾ ਸਕੇ¢ ਇਸ ਮÏਕੇ ਐਸ. ਐਸ. ਪੀ. ਹਰਵਿੰਦਰ ਸਿੰਘ ਵਿਰਕ, ਐਸ. ਪੀ. ਸਰਬਜੀਤ ਰਾਏ, ਡੀ. ਐਸ. ਪੀ. ਨਰਿੰਦਰ ਸਿੰਘ ਅÏਜਲਾ, ਡੀ. ਐਸ. ਪੀ. ਮਨਜੀਤ ਸਿੰਘ, ਇੰਸਪੈਕਟਰ ਰਮਨਦੀਪ ਸਿੰਘ ਤੇ ਵੱਡੀ ਗਿਣਤੀ ਪੁਲਿਸ ਪਾਰਟੀ ਨਾਲ ਹਾਜ਼ਰ ਸੀ¢
ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਸਮਾਗਮਾਂ ਸੰਬੰਧੀ ਧਾਰਮਿਕ ਸਮਾਗਮ 30 ਨੂੰ ਅਗਲੀ ਖ਼ਬਰ ਗੰਨੇ ਦੀ ਫ਼ਸਲ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।