ਜਲੰਧਰ, 18 ਨਵੰਬਰ (ਸ਼ਿਵ)-ਬਰਲਟਨ ਪਾਰਕ 'ਚ ਸਪੋਰਟਸ ਹੱਬ ਦੇ ਨਿਗਮ ਦੀਆਂ ਬੇਨਿਯਮੀਆਂ ਤੇ ਉਦਘਾਟਨੀ ਖ਼ਰਚੇ ਤੋਂ ਇਲਾਵਾ ਹੋਰ ਵੀ ਮੁੱਦਿਆਂ ਦੇ ਵਿਰੋਧ ਵਿਚ ਭਾਜਪਾ ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਆਗੂਆਂ, ਵਰਕਰਾਂ ਵਲੋਂ ਨਿਗਮ ਹਾਊਸ ਵਾਲੀ ਥਾਂ ਰੈੱਡ ਕਰਾਸ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ | ਭਾਜਪਾ ਵਰਕਰਾਂ ਵਲੋਂ ਨਾਲ ਇੱਕ ਹੋਟਲ ਦੇ ਕੋਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਵਲੋਂ ਹਾਊਸ ਵਾਲੀ ਮੀਟਿੰਗ 'ਚ ਜਾਣ ਤੋਂ ਰੋਕਣ ਲਈ ਪੁਲਿਸ ਵਲੋਂ ਬੈਰੀਕੇਡ ਲਗਾਏ ਸੀ ਪਰ ਭਾਜਪਾ ਵਰਕਰ ਬੈਰੀਕੇਡ ਹਟਾ ਕੇ ਰੈੱਡ ਕਰਾਸ ਭਵਨ ਤੱਕ ਪੁੱਜ ਗਏ ਜਿੱਥੇ ਕਿ ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਿਗਮ 'ਚ ਭਿ੍ਸ਼ਟਾਚਾਰ ਕੀਤਾ ਜਾ ਰਿਹਾ ਹੈ ਤੇ ਬਾਹਰੀ ਕੰਪਨੀਆਂ ਨੂੰ ਕਰੋੜਾਂ ਦੇ ਕੰਮ ਦਿੱਤੇ ਜਾ ਰਹੇ ਹਨ | ਇਸ ਮੌਕੇ ਸਾਬਕਾ ਸੀ. ਪੀ.ਐੱਸ. ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਤੇ ਹੋਰ ਆਗੂ ਮੌਜੂਦ ਸਨ | ਇਸ ਮੌਕੇ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਵਿਚ 'ਆਪ' ਆਗੂਆਂ ਨੇ ਬਾਹਰੀ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਸਪੋਰਟਸ ਹੱਬ ਦੇ ਉਦਘਾਟਨ 'ਤੇ 1 ਕਰੋੜ 75 ਲੱਖ ਰੁਪਏ ਖ਼ਰਚ ਕੀਤੇ ਹਨ | ਉਨ੍ਹਾਂ ਨੇ ਅੱਠ 'ਚੋਂ 6 ਜੇ. ਈ. ਦੂਜੇ ਰਾਜਾਂ 'ਤੇ ਲਗਾਉਣ ਦੀ ਨਿੰਦਾ ਕੀਤੀ | ਉਨ੍ਹਾਂ ਨੇ 'ਆਪ' ਦੀ ਧੋਖਾਧੜੀ ਅਤੇ ਭਿ੍ਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਨਿਗਮ ਵਿਚ ਭਿ੍ਸ਼ਟਾਚਾਰ ਨੂੰ ਨਹੀਂ ਰੋਕਿਆ ਜਾ ਰਿਹਾ ਹੈ | ਇਸ ਮੌਕੇ ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ ਤੇ ਅਸ਼ਵਨੀ ਅਟਵਾਲ, ਸੂਬਾ ਵਪਾਰ ਕਨਵੀਨਰ ਰਵਿੰਦਰ ਧੀਰ, ਪੁਨੀਤ ਸ਼ੁਕਲਾ, ਯੋਗੇਸ਼ ਮਲਹੋਤਰਾ, ਅਮਿੱਤ ਸੰਧਾ, ਭਾਜਪਾ ਜ਼ਿਲ੍ਹਾ ਆਈ.ਟੀ ਸੈੱਲ ਦੀ ਪ੍ਰਧਾਨ ਦੀਪਾਲੀ ਬਾਗੜੀਆ, ਹਿਮਾਂਸ਼ੂ ਸ਼ਰਮਾ, ਅਮਰਜੀਤ ਸਿੰਘ ਧੂਰੀ, ਅਮਰਜੀਤ ਸਿੰਘ ਧੂਰੀ, ਮਨਮੋਹਨ ਸਿੰਘ ਰਾਜੀਵ ਢੀਂਗਰਾ ਤੇ ਹੋਰ ਵੀ ਹਾਜ਼ਰ ਸਨ |