07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੁਲਾਰ ਹਸਪਤਾਲ ਬੀਜਾ ਦੀ ਮੋਟਾਪੇ ਦੇ ਇਲਾਜ 'ਚ ਦੋ ਦਹਾਕਿਆਂ ਤੋਂ ਸਰਦਾਰੀ ਬਰਕਰਾਰ <br/>

ਅਜੀਤ ਡੈਸਕ 04-11-2025
ਬੀਜਾ, 3 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਮੋਟਾਪੇ ਦੇ ਮਰੀਜ਼ਾਂ ਦੇ ਇਲਾਜ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਸਦਕਾ ਦੁਨੀਆਂ ਪੱਧਰ 'ਤੇ ਚਮਕ ਰਿਹਾ ਹੈ | ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾਕਟਰ ਰੋਬਾਰਟ ਰਟਲੇਜ ਅਮਰੀਕਾ ਤੋਂ ਦੋ ਦਹਾਕੇ ਪਹਿਲਾਂ ਸਿਖਲਾਈ ਪ੍ਰਾਪਤ ਕਰਕੇ ਅੱਜ ਮੋਟਾਪੇ ਦੇ ਇਲਾਜ ਵਿਚ ਦੁਨੀਆਂ ਭਰ ਵਿਚ ਹਸਪਤਾਲ ਨੇ ਪ੍ਰਸਿੱਧੀ ਹਾਸਲ ਕੀਤੀ ਹੋਈ ਹੈੈ | ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਅਤਿ ਦਰਜੇ ਦੀ ਤਕਨੀਕ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ | ਮੋਟਾਪੇ ਦੇ ਸਫਲ ਆਪੇ੍ਰਸ਼ਨਾਂ ਦੇ ਵਿਜੇਤਾ ਬੈਰੀਐਟਿਕ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਕਾਰਗਾਰ ਸਾਬਿਤ ਹੋਈ ਹੈ | ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਦੱਸਿਆ ਹੈ ਕਿ ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪਥਰੀ ਨੂੰ ਸਾਬਿਤ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੁੱਲ੍ਹੇ ਬਦਲਣ ਦੇ ਸਫਲ ਇਲਾਜ ਵੀ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾਕਟਰ ਦੂਰਬੀਨ ਸਰਜਰੀ ਦੇ ਮਾਹਿਰ ਡਾਕਟਰ ਨਵੀਨ ਮਨਚੰਦਾ, ਡਾਕਟਰ ਦੀਪਕ ਮਹਿਤਾ, ਡਾਕਟਰ ਬਰਜਿੰਦਰ ਸਿੰਘ ਆਦਿ ਡਾਕਟਰਾਂ ਦੀ ਟੀਮ ਹਾਜ਼ਰ ਸੀ |

ਪਿਛਲੀ ਖ਼ਬਰ ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ 'ਚ ਜਲੰਧਰ ਸਪਾਰਕਲ 3.0 ਪ੍ਰਤਿਭਾ ਤੇ ਖੁਸ਼ੀ ਦਾ ਰੰਗੀਨ ਮੇਲਾ ਕਰਵਾਇਆ ਅਗਲੀ ਖ਼ਬਰ ਜਲੰਧਰ ਛਾਉਣੀ 'ਚ ਨਗਰ ਕੀਰਤਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।