13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਆਪੀ ਫਾਊਾਡੇਸ਼ਨ ਕਰਤਾਰਪੁਰ ਵਲੋਂ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ <br/>

ਪਿੰ੍ਰਸੀਪਲ ਰਜਨੀ ਲਾਂਬਾ ਅਤੇ ਸੋਢੀ ਸਿੰਘ ਨੂੰ ਦੀਵਾਲੀ ਦਾ ਤੋਹਫਾ ਭੇਟ ਕਰਦੇ ਹੋਏ ਫਾਊਾਡੇਸ਼ਨ ਦੇ ਆਗੂ | ਤਸਵੀਰ-ਜਨਕ ਰਾਜ ਗਿੱਲ <br/> 20-10-2025
ਕਰਤਾਰਪੁਰ, 19 ਅਕਤੂਬਰ (ਜਨਕ ਰਾਜ ਗਿੱਲ)-ਸਮਾਜ ਭਲਾਈ ਕੰਮਾਂ ਵਿੱਚ ਮੁਹਰੀ ਸੰਸਥਾ ਆਪੀ ਫਾਉਂਡੇਸ਼ਨ ਕਰਤਾਰਪੁਰ ਵਲੋਂ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਦੇ ਨਾਲ ਪ੍ਰਧਾਨ ਬਿਮਲ ਜੈਨ ਸੰਸਥਾ ਦੇ ਸਕੱਤਰ ਮੈਡਮ ਸੁਮਨ ਲਤਾ ਅਤੇ ੳੱੁਘੇ ਸਮਾਜ ਸੇਵੀ ਆਗੂ ਅਤੇ ਆੜ੍ਹਤੀ ਐਸੋਸੀਏਸ਼ਨ ਕਰਤਾਰਪੁਰ ਦੇ ਪ੍ਰਧਾਨ ਸਤੀਸ਼ ਗੁਪਤਾ ਅਤੇ ਸਮਾਜ ਸੇਵੀ ਜੱਸੀ ਚਾਹਲ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸਦੇ ਚਲਦਿਆਂ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਲਕਸ਼ਮੀ ਪੂਜਾ ਕੀਤੀ ਅਤੇ ਸਰਬੱਤ ਭਲੇ ਦੀ ਅਰਦਾਸ ਕਰਦੇ ਹੋਏ ਸੰਸਥਾ ਲਈ ਕੰਮ ਕਰ ਰਹੇ ਵਰਕਰਾਂ ਅਤੇ ਸਮਾਜ ਸੇਵੀ ਆਗੂਆਂ ਨੂੰ ਤੋਹਫੇ ਭੇਟ ਕਰਦੇ ਹੋਏ ਦੀਵਾਲੀ ਦੇ ਇਸ ਪਾਵਨ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸਮਾਗਮ 'ਚ ਆਏ ਪਤਵੰਤਿਆਂ ਨੂੰ ਵਧਾਈ ਦਿੰਦੇ ਹੋਏ ਸਾਂਝੇ ਤੌਰ ਤੇ ਪ੍ਰਧਾਨ ਬਿਮਲ ਜੈਨ ਸੰਸਥਾ ਦੇ ਸਕੱਤਰ ਮੈਡਮ ਸੁਮਨ ਲਤਾ 'ਤੇ ਪ੍ਰਧਾਨ ਸਤੀਸ਼ ਗੁਪਤਾ ਨੇ ਆਖਿਆ ਕਿ 'ਦੇਸ਼ ਅਤੇ ਸੂਬੇ ਅੰਦਰ ਅੱਜ ਜਿੱਥੇ ਦੀਵਾਲੀ ਦੇ ਪੁਰਬ ਦੀ ਖੁਸ਼ੀ ਸਾਂਝੀ ਲੋਕਾਂ ਵਲੋਂ ਕੀਤੀ ਜਾ ਰਹੀ ਹੈ ਅਤੇ ਇਸ ਖੁਸ਼ੀ ਦੇ ਨਾਲ ਪ੍ਰਣ ਕਰਨਾ ਚਾਹੀਦਾ ਹੈ ਕਿ ਜਿੱਥੇ ਅਸੀ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਦੋਸਤ ਮਿਤਰਾਂ ਨਾਲ ਇਸ ਖੁਸ਼ੀ ਦੀ ਸਾਂਝ ਪਾਉਂਦੇ ਹਾਂ ਉਥੇ ਨਾਲ ਹੀ ਸਾਨੂੰ ਸਮਾਜ ਅੰਦਰ ਹਮੇਸ਼ਾ ਗਰੀਬ ਅਤੇ ਜਰੂਰਤ ਮੰਦਾਂ ਦੀ ਮਦਦ ਲਈ ਵੀ ਅੱਗੇ ਆ ਕੇ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਉਪਰਾਲੇ 'ਚ ਪਿਛਲੇ ਕਈ ਦਹਾਕਿਆਂ ਤੋਂ ਆਪੀ ਫਾਉਂਡੇਸ਼ਨ ਸਿੱਖਿਆ,ਸਿਹਤ ਅਤੇ ਜਰੂਰਤ ਮੰਦਾਂ ਦੀ ਮਦਦ 'ਚ ਅੱਗੇ ਹੈ ਅਤੇ ਇਸ ਉਪਰਾਲੇ 'ਚ ਸੰਸਥਾ ਨੂੰ ਦਾਨੀ ਸੱਜਣਾ ਵਲੋਂ ਵੀ ਭਰਭੂਰ ਸਹਿਯੋਗ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਜੰਡਿਆਲਾ 'ਚ ਅੱਖਾਂ ਦੇ ਕੈਂਪ ਮੌਕੇ ਪੰਜ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, ਡੇਢ ਸੌ ਦੇ ਲਗਭਗ ਮਰੀਜ਼ਾਂ ਨੂੰ ਲੈਂਜ਼ ਪ... ਅਗਲੀ ਖ਼ਬਰ ਸ਼ਾਹਕੋਟ ਦੇ ਲੋਕ ਪਟਾਕਿਆਂ ਰਹਿਤ 'ਹਰੀ ਦੀਵਾਲੀ' ਮਨਾਉਣ-ਐੱਮ.ਸੀ ਸਵੀਨਾ ਕੁਮਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।