13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮÏਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਟਾਕੇ ਨਾ ਚਲਾਏ ਜਾਣ-ਕੈਰੋਂ <br/>

ਅਜੀਤ ਡੈਸਕ 20-10-2025
ਚੁਗਿੱਟੀ/ਜੰਡੂ ਸਿੰਘਾ, 19 ਅਕਤੂਬਰ (ਨਰਿੰਦਰ ਲਾਗੂ)-ਦੇਸ਼ ਭਰ ਵਿੱਚ ਅੱਜ ਮਨਾਏ ਜਾ ਰਹੇ ਸਾਂਝੀਵਾਲਤਾ ਦੇ ਪ੍ਰਤੀਕ ਦੀਵਾਲੀ ਦੇ ਤਿਉਹਾਰ ਮÏਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਪਟਾਕੇ ਨਾ ਚਲਾਏ ਜਾਣ¢ ਇਹ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਅਯੋਗ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਵੱਲੋਂ ਕੀਤਾ ਗਿਆ¢ ਉਨ੍ਹਾਂ ਕਿਹਾ ਲਗਾਤਾਰ ਦਰੱਖਤਾਂ ਦੀ ਘਾਟ ਅਤੇ ਵੱਖ -ਵੱਖ ਪ੍ਰਕਾਰ ਦੇ ਵਾਹਨਾਂ ਦੀ ਗਿਣਤੀ ਕਾਰਨ ਇੱਕ ਤਾਂ ਪਹਿਲਾਂ ਹੀ ਵਾਤਾਵਰਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਦੂਜੇ ਪਾਸੇ ਆਏ ਦਿਨ ਤਿਉਹਾਰਾਂ ਦÏਰਾਨ ਲਾਪ੍ਰਵਾਹੀ ਨਾਲ ਪਟਾਕਿਆਂ ਦੀ ਕੀਤੀ ਜਾਂਦੀ ਵਰਤੋਂ ਨਾਲ ਵਾਤਾਵਰਣ ਬੜਾ ਵਿਗੜ ਰਿਹਾ ਹੈ ਜਿਸ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਖ਼ਤਰਨਾਕ ਬਿਮਾਰੀਆਂ ਘੇਰਾ ਪਾ ਰਹੀਆਂ ਹਨ¢ ਉਨ੍ਹਾਂ ਕਿਹਾ ਇਸ ਮਸਲੇ ਪ੍ਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕੰਮ ਕੀਤਾ ਜਾਵੇ¢ ਉਨ੍ਹਾਂ ਤਿਉਹਾਰਾਂ ਦੇ ਦÏਰਾਨ ਵਿੱਕ ਰਹੀਆਂ ਮਠਿਆਈਆਂ ਵਿੱਚ ਕੀਤੀ ਜਾ ਰਹੀ ਮਿਲਾਵਟ ਦੇ ਮੁੱਦੇ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਇਸ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਉਨ੍ਹਾਂ ਵੱਲੋਂ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਕੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਲੱਗਦਾ ਨਹੀਂ ਹੈ ਕਿ ਕੋਈ ਅਧਿਕਾਰੀ ਕਿਸੇ ਪਾਸੇ ਗਿਆ ਹੋਵੇਗਾ¢ ਕੈਰੋਂ ਨੇ ਆਖਿਆ ਕਿ ਅਗਾਮੀ ਦਿਨਾਂ ਵਿੱਚ ਉਨ੍ਹਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਹੁਰਾਂ ਨੂੰ ਮਿਲਕੇ ਇਸ ਸਮੱਸਿਆਂ ਪ੍ਰਤੀ ਗੰਭੀਰਤਾ ਵਰਤਣ ਦੀ ਅਰਜ਼ੋਈ ਕੀਤੀ ਜਾਵੇਗੀ¢ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਵਿਰੁੱਧ ਪੁਲਿਸ ਵੱਲੋਂ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ¢


ਪਿਛਲੀ ਖ਼ਬਰ ਤਿਉਹਾਰਾਂ ਦÏਰਾਨ ਸਰਕਾਰੀ ਕਰਮਚਾਰੀਆਂ ਤੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਮਾਨ ਸਰਕਾਰ- ਰੰਧਾਵਾ ਅਗਲੀ ਖ਼ਬਰ ਵਾਤਵਾਰਨ ਦੀ ਸੰਭਾਲ ਲਈ ਪ੍ਰਦੂਸ਼ਣ ਮੁਕਤ ਹਰੀ ਦੀਵਾਲੀ ਮਨਾਈ ਜਾਵੇ-ਰਾਮ ਸਿੰਘ ਕੋਹਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।