06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦੀਵਾਲੀ ਮੌਕੇ ਵੀ ਸ਼ਹਿਰ ਵਿਚ ਬੰਦ ਨੇ 10000 ਸਟਰੀਟ ਲਾਈਟਾਂ-ਬੇਰੀ <br/>

ਅਜੀਤ ਡੈਸਕ 19-10-2025
ਜਲੰਧਰ, 18 ਅਕਤੂਬਰ (ਸ਼ਿਵ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਰਜਿੰਦਰ ਬੇਰੀ ਨੇ ਨਗਰ ਨਿਗਮ ਪ੍ਰਸ਼ਾਸਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਸ ਨੇ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਸ਼ਹਿਰ ਵਿਚ ਕੋਈ ਪ੍ਰਬੰਧ ਨਹੀਂ ਕੀਤੇ ਹਨ, ਜਿਸ ਕਰਕੇ ਸ਼ਹਿਰ ਦੇ ਅਲੱਗ-ਅਲੱਗ ਵਾਰਡਾਂ ਵਿਚ ਕਰੀਬ 10 ਹਜ਼ਾਰ ਐਲ.ਈ.ਡੀ. ਲਾਈਟਾਂ ਬੰਦ ਪਈਆਂ ਹਨ ਜਿਸ ਕਰਕੇ ਲੋਕਾਂ ਨੂੰ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲਾਈਟਾਂ ਬੰਦ ਹੋਣਾ ਇਹ ਦਰਸਾਉਂਦਾ ਹੈ ਕਿ ਨਗਰ ਨਿਗਮ ਜਲੰਧਰ ਦਾ ਸਿਸਟਮ ਬਿਲਕੁਲ ਫ਼ੇਲ੍ਹ ਹੈ¢ ਜਿਸ ਤਿਉਹਾਰ ਦੇ ਲੋਕ ਆਪਣੇ ਘਰਾਂ ਵਿਚ ਲਾਈਟਾਂ ਲਗਾਉਂਦੇ ਹਨ ਪਰ ਗਲੀਆਂ ਮੁਹੱਲਿਆਂ ਦੀਆਂ ਲਾਈਟਾਂ ਬੰਦ ਹੋਣਗੀਆਂ ਜੋ ਕਿ ਬਹੁਤ ਹੀ ਮਾੜੀ ਗੱਲ ਹੈ ¢ ਤਿਉਹਾਰ ਦੇ ਦਿਨਾਂ ਵਿਚ ਹੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਨਹੀਂ ਕੀਤੀਆਂ ਜਾ ਰਹੀਆਂ ¢ ਮੇਅਰ ਅਤੇ ਕਮਿਸ਼ਨਰ ਨੂੰ ਇਨ੍ਹਾਂ ਕੰਮਾਂ ਵੱਲ ਵਿਸ਼ੇਸ਼ ਤÏਰ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਨਗਰ ਨਿਗਮ ਜਲੰਧਰ ਸ਼ਹਿਰ ਦੀ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਮੁਹਈਆਂ ਕਰਵਾ ਰਹੀ ਹੈ ਜਾ ਨਹੀਂ ¢ ਸ਼ਹਿਰ ਦੇ ਕਈ ਮੁੱਖ ਸੜਕਾਂ 'ਤੇ ਵੀ ਬਹੁਤ ਸਾਰੀਆਂ ਲਾਈਟਾਂ ਬੰਦ ਪਈਆਂ ਹਨ ¢ ਉਨਾਂ ਕਿਹਾ ਕਿ ਆਪ ਨੇ ਵੀ ਵਾਅਦਾ ਕੀਤਾ ਸੀ ਕਿ ਸ਼ਹਿਰਾਂ ਵਿਚ ਸੁਧਾਰੀ ਕਰਨ ਦੇ ਕੰਮ ਕੀਤੇ ਜਾਣਗੇ ਪਰ ਇਹ ਕੰਮ ਨਹੀਂ ਕਰਵਾਏ ਜਾ ਸਕੇ ਹਨ |

ਪਿਛਲੀ ਖ਼ਬਰ ਸਵਾਮੀ ਸਰੂਪਾ ਨੰਦ ਦੀ ਯਾਦ 'ਚ ਸਾਲਾਨਾ ਬਰਸੀ ਪਿੰਡ ਨਵਾਂ ਬੱਲੜਵਾਲ ਵਿਖੇ 26 ਨੂੰ <br/> ਅਗਲੀ ਖ਼ਬਰ ਹੈਪੀ ਨੇ ਮੇਅਰ ਕੋਲ ਲਾਈਟਾਂ ਤੇ ਸੜਕ ਦਾ ਮਸਲਾ ਉਠਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।