07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕੱਤਕ ਦੀ ਸੰਗਰਾਂਦ ਮੌਕੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਕਰਵਾਏ ਵਿਸ਼ੇਸ਼ ਗੁਰਮਤਿ ਸਮਾਗਮ <br/>

ਸਮਾਗਮ ਦੌਰਾਨ ਭਾਈ ਸਤਿੰਦਰਪਾਲ ਸਿੰਘ ਦਾ ਰਾਗੀ ਜਥਾ ਕੀਰਤਨ ਦੀ ਹਾਜ਼ਰੀ ਭਰਦਾ ਹੋਇਆ | ਤਸਵੀਰ : ਮੁਨੀਸ਼ <br/> 19-10-2025
ਜਲੰਧਰ, 18 ਅਕਤੂਬਰ (ਐੱਮ. ਐੱਸ. ਲੋਹੀਆ)-ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦੁਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਰਾਤਰੀ ਦੇ ਸਮੇਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਦੌਰਾਨ ਭਾਈ ਸਤਿੰਦਰਪਾਲ ਸਿੰਘ ਅਤੇ ਭਾਈ ਫਤਿਹ ਸਿੰਘ ਜੀ ਦੇ ਰਾਗੀ ਜੱਥਿਆਂ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਅਤੇ ਭਾਈ ਗੁਰਮੀਤ ਸਿੰਘ ਵਲੋਂ ਗੁਰਮਤਿ ਵਿਚਾਰਾਂ ਰਾਹੀਂ ਕਤਕ ਦੇ ਮਹੀਨੇ ਦੀ ਮਹਾਨਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ, ਕੰਵਲਜੀਤ ਸਿੰਘ ਜਰਨਲ ਸਕੱਤਰ, ਮਨਜੀਤ ਸਿੰਘ ਠੁਕਰਾਲ (ਸੀ. ਮੀਤ ਪ੍ਰਧਾਨ), ਜੋਗਿੰਦਰ ਸਿੰਘ (ਕੈਸ਼ੀਅਰ), ਪਰਮਜੀਤ ਸਿੰਘ ਭਲਵਾਨ, ਪਰਮਜੀਤ ਸਿੰਘ ਕਾਨਪੁਰੀ, ਕੁਲਵਿੰਦਰ ਸਿੰਘ ਮਲੀ, ਸੁਰਜੀਤ ਸਿੰਘ ਸੇਤੀਆ, ਹਰਜਿੰਦਰ ਸਿੰਘ (ਲੈਂਡ ਲਾਰਡ), ਦਲਜੀਤ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਜੀ. ਐੱਸ. ਚੋਪੜਾ, ਹਰਪ੍ਰੀਤ ਸਿੰਘ ਮਝੈਲ, ਰਵਿੰਦਰ ਜੀਤ ਸਿੰਘ ਖੁਰਾਣਾ, ਪ੍ਰੀਤਮ ਸਿੰਘ ਬੇਦੀ, ਜਗਜੀਤ ਸਿੰਘ (ਪਟਨਾ ਸਾਹਿਬ), ਹਰਦੀਪ ਸਿੰਘ ਲਾਡੀ, ਗੁਰਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਰ ਵਿਚ ਦੀਵਾਲੀ ਨੂੰ ਲੈ ਕੇ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਧਨਤੇਰਸ 'ਤੇ ਖ਼ਰੀਦਦਾਰੀ <br/> ਅਗਲੀ ਖ਼ਬਰ ਐਕਟਿਵਾ ਨੂੰ ਤੇਜ਼ ਰਫ਼ਤਾਰ ਐਕਟਿਵਾ ਨੇ ਮਾਰੀ ਟੱਕਰ, ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।