28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਗ੍ਰਾਂਟਾਂ ਦਾ ਮਿਹਣਾ ਮਾਰਨ ਵਾਲਿਆਂ ਹੁਣ ਸ਼ਹਿਰ ਦੇ ਵਿਕਾਸ ਸੰਬੰਧੀ 5 ਮਤੇ ਕਿਉਂ ਕੀਤੇ ਰੱਦ? - ਸਾ. ਪ੍ਰਧਾਨ ਟਿੱਡੂ, ਚੇਅਰਮੈਨ ਚਤਰੱਥ <br/>

ਨਗਰ ਪੰਚਾਇਤ ਲੋਹੀਆਂ ਦੀ ਮੀਟਿੰਗ ਉਪਰੰਤ ਸਫ਼ਾਈ ਸੇਵਕਾਂ ਨਾਲ ਗੱਲਬਾਤ ਕਰਦੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਹਨ ਹਾਜ਼ਰ ਹਾਊਸ ਦੇ ਮੈਂਬਰ ਅਤੇ ਹੋਰ (ਸੱਜੇ) ਜਦਕਿ ਸ਼ਾਮ 6 ਵਜੇ ਤੱਕ ਧਰਨੇ 'ਤੇ ਬੈਠੇ ਸਫ਼ਾਈ ਸੇਵਕ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 26-09-2025
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੀ ਇਸ ਮੀਟਿੰਗ 'ਚ ਰੱਦ ਕੀਤੇ ਗਏ 5 ਮਤਿਆਂ ਬਾਰੇ ਪਤਾ ਲੱਗਣ 'ਤੇ 'ਆਪ' ਆਗੂ ਤੇ ਨਗਰ ਪੰਚਾਇਤ ਲੋਹੀਆਂ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਅਤੇ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਸਮੇਤ ਹੋਰ 'ਆਪ' ਟੀਮ ਨੇ ਹਾਊਸ ਦੇ ਇਨ੍ਹਾਂ ਫੈਸਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ 'ਕਾਂਗਰਸੀ ਵਿਧਾਇਕ ਅਤੇ ਕਾਂਗਰਸੀ ਪ੍ਰਧਾਨ' ਦੇ ਹਾਊਸ ਨੇ ਸਿਆਸੀ ਪੱਖਪਾਤ ਕਰਦਿਆਂ ਮੀਟਿੰਗ 'ਚ ਲੜੀ ਨੰਬਰ 1, ਲੜੀ ਨੰਬਰ 3, ਲੜੀ ਨੰਬਰ 7, ਲੜੀ ਨੰਬਰ 8 ਅਤੇ ਲੜੀ ਨੰਬਰ 12 ਵਾਲੇ ਮਤੇ ਰੱਦ ਕੀਤੇ ਹਨ | ਉਨ੍ਹਾਂ ਕਿਹਾ ਕਿ ਸਾਢੇ 3 ਸਾਲਾਂ ਤੋਂ ਗ੍ਰਾਂਟ ਨਾ ਆਉਣ ਦਾ ਮੇਹਣਾ ਦੇਣ ਵਾਲੇ ਅੱਜ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਇਨ੍ਹਾਂ ਕੰਮਾਂ ਨੂੰ ਕਿਉਂ ਰੱਦ ਕਰ ਗਏ | ਉਨ੍ਹਾਂ ਸਖਤ ਗਿਲ੍ਹਾ ਕਰਦਿਆਂ ਕਿਹਾ ਕਿ ਹਾੳਸ ਨੇ ਸ਼ਮਸ਼ਾਨਘਾਟ ਨੂੰ ਜਾਂਦੇ ਸਭਨਾ ਦੇ ਸਾਂਝੇ ਰਸਤੇ ਅਤੇ ਧਾਰਮਿਕ ਆਸਥਾ ਦੇ ਸਥਾਨ 'ਗੀਤਾ ਭਵਨ' ਨੂੰ ੂ ਜਾਂਦੇ ਰਸਤਿਆਂ ਦੇ ਮਤੇ ਰੱਦ ਕਰਕੇ ਤਾਂ ਬੱਜਰ ਗੁਨਾਹ ਕੀਤਾ ਹੈ, ਜਿਸ ਲਈ ਸ਼ਹਿਰ ਵਾਸੀ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ | ਇਸ ਮੌਕੇ 'ਆਪ' ਦੇ ਬਲਾਕ ਪ੍ਰਧਾਨ ਹਰਜੀਤ ਸਿੰਘ, ਸਾ. ਪ੍ਰਧਾਨ ਚਰਨਜੀਤ ਸਿੰਘ, ਲੈਹਿੰਬਰ ਸਿੰਘ ਭੱਟੀ ਡੁਮਾਣਾ, ਸੋਮ ਨਾਥ ਡੁਮਾਣਾ, ਹਰਭਜਨ ਸਿੰਘ ਫੌਜੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੋਹੀਆਂ ਨਗਰ ਪੰਚਾਇਤ ਦੇ ਹਾਊਸ ਨੇ 'ਡਾਇਰੈਕਟਰ ਸਥਾਨਕ ਸਰਕਾਰ ਵਿਭਾਗ, ਪੰਜਾਬ' ਵਲੋਂ ਸ਼ਹਿਰ ਦੀ ਸਫ਼ਾਈ ਸੰਬੰਧੀ ਭੇਜਿਆ ਮ... ਅਗਲੀ ਖ਼ਬਰ ਅਪਰਾਧੀ ਨੂੰ ਪੁਲਿਸ ਦਾ ਭੈਅ ਅਤੇ ਆਮ ਆਦਮੀ ਨੂੰ ਪੁਲਿਸ ਦਾ ਭਾਅ ਹੋਣਾ ਚਾਹੀਦੈ-ਰਵਚਰਨ ਸਿੰਘ ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।