28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸੁਧਾਰ ਕਲੱਬ ਸ਼ਾਹਕੋਟ ਵਲੋਂ 7 ਰੋਜ਼ਾ ਸ਼੍ਰੀ ਰਾਮ ਲੀਲ੍ਹਾ ਸ਼ੁਰੂ ਹੋਵੇਗੀ ਅੱਜ <br/>

ਸਤੀਸ਼ ਰਿਹਾਨ, ਜਗਦੀਸ਼ ਵਡੈਹਰਾ, ਹੈਪੀ ਡਾਬਰ, ਅਨਿਲ ਕੁਮਾਰ (ਹੇਠਾਂ) ਸ਼ਿਵ ਮਲਹੋਤਰਾ, ਸੁਰਿੰਦਰ ਵਿੱਗ, ਮਨਜੀਤ ਕੁੁਮਾਰ ਦੇਦ, ਤਰਨਦੀਪ ਸਿੰਘ ਰੂਬੀ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 26-09-2025
ਸ਼ਾਹਕੋਟ, 25 ਸਤੰਬਰ (ਦਲਜੀਤ ਸਿੰਘ ਸਚਦੇਵਾ)-ਸੁਧਾਰ ਕਲੱਬ ਸ਼ਾਹਕੋਟ ਵਲੋਂ ਸ਼੍ਰੀ ਰਾਮ ਲੀਲ੍ਹਾ ਡਰਾਮਾਟਿ੍ਕ ਕਲੱਬ ਦੀ ਪੇਸ਼ਕਸ਼ ਸ਼੍ਰੀ ਰਾਮ ਲੀਲ੍ਹਾ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜਾਣਕਾਰੀ ਦਿੰਦਿਆਂ ਸੁਧਾਰ ਕਲੱਬ ਸ਼ਾਹਕੋਟ ਦੇ ਕਮੇਟੀ ਮੈਂਬਰ ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਹੈਪੀ ਡਾਬਰ ਸਾਬਕਾ ਐੱਮ.ਸੀ, ਸ਼ਿਵ ਮਲਹੋਤਰਾ, ਸੁਰਿੰਦਰ ਵਿੱਗ ਸੀ.ਐੱਚ.ਟੀ, ਅਨਿਲ ਕੁਮਾਰ, ਮਨਜੀਤ ਕੁੁਮਾਰ ਦੇਦ ਸਮਾਜ ਸੇਵਕ, ਤਰਨਦੀਪ ਸਿੰਘ ਰੂਬੀ ਤੇ ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਮਿਤੀ 26 ਸਤੰਬਰ ਤੋਂ 2 ਅਕਤੂਬਰ ਤੱਕ ਰੋਜ਼ਾਨਾਂ ਰਾਤ 8 ਵਜੇ ਸ਼੍ਰੀ ਰਾਮ ਲੀਲ੍ਹਾ ਦਾ ਮੰਚਨ ਹੋਵੇਗਾ ਤੇ ਪੂਰਨ ਮਰਿਆਦਾ ਅਨੁਸਾਰ ਇਹ ਰਾਮ ਲੀਲ੍ਹਾ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਵਾਰ ਰਾਮ ਲੀਲ੍ਹ ਦੀਆਂ ਤਿਆਰੀਆਂ ਪਹਿਲਾਂ ਨਾਲੋਂ ਵੀ ਵਧੀਆ ਕੀਤੀਆਂ ਗਈਆਂ ਹਨ | ਸੱਤ ਦਿਨ ਲਗਾਤਾਰ ਪੰਡਤ ਓਮ ਦੱਤ ਸ਼ਰਮਾ ਵਲੋਂ ਵਿਧੀਪੂਰਵਕ ਪੂਜਾ ਕੀਤੀ ਜਾਵੇਗੀ ਤੇ ਰਾਮ ਲੀਲ੍ਹਾ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਪੁੱਜਣਗੀਆਂ | ਸਮੂਹ ਸ਼ਹਿਰ ਵਾਸੀਆਂ ਨੂੰ ਰਾਮ ਲੀਲ੍ਹਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ |

ਪਿਛਲੀ ਖ਼ਬਰ 'ਆਪ' ਇੰਚਾਰਜ ਪਿੰਦਰ ਪੰਡੋਰੀ ਵਲੋਂ ਨੰਗਲ ਅੰਬੀਆਂ ਸਕੂਲ ਦੀਆਂ ਜ਼ਿਲ੍ਹਾ ਪੱਧਰੀ ਜੇਤੂ ਖਿਡਾਰਨਾਂ ਦਾ ਸਨਮਾਨ <br/> ਅਗਲੀ ਖ਼ਬਰ ਜੰਡਿਆਲਾ-ਜਲੰਧਰ ਰੋਡ 'ਤੇ ਸੜਕ ਹਾਦਸੇ ਵਿੱਚ ਇਕ ਗੰਭੀਰ ਫੱਟੜ, ਕਾਰ ਬੁਰੀ ਤਰ੍ਹਾਂ ਨੁਕਸਾਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।