16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਜੀਵ ਬਿਸ਼ਟ ਤੇ ਹੋਰਾਂ ਨੇ ਸ੍ਰੀ ਦੇਵੀ ਤਾਲਾਬ ਮੰਦਿਰ ਮੱਥਾ ਟੇਕਿਆ <br/>

ਸ੍ਰੀ ਦੇਵੀ ਤਾਲਾਬ ਮੰਦਿਰ ਵਿਚ ਮੱਥਾ ਟੇਕਣ ਮੌਕੇ ਰਾਜੀਵ ਬਿਸ਼ਟ, ਪੰਕਜ ਸਰਪਾਲ ਤੇ ਹੋਰ | ਤਸਵੀਰ: ਮੁਨੀਸ਼ <br/> 25-09-2025
ਜਲੰਧਰ, 24 ਸਤੰਬਰ (ਸ਼ੈਲੀ)-ਨਰਾਤਿਆਂ ਦੇ ਸ਼ੁੱਭ ਮੌਕੇ 'ਤੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਵਧੀਕ ਕੇਂਦਰੀ ਕਮਿਸ਼ਨਰ ਰਾਜੀਵ ਬਿਸ਼ਟ ਨੇ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ ਤੇ ਮਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਖੇਤਰੀ ਕਮਿਸ਼ਨਰ ਸ਼੍ਰੀਮਤੀ ਰੀਨਾ ਮੰਡਲ, ਖੇਤਰੀ ਕਮਿਸ਼ਨਰ ਅਮਿੱਤ ਸਿੰਗਲਾ, ਖੇਤਰੀ ਕਮਿਸ਼ਨਰ ਰਿਤੇਸ਼ ਸੈਣੀ, ਈ.ਓ. ਅਰਵਿੰਦ ਭਾਰਤੀ, ਈ.ਓ. ਗੌਰਵ ਪਾਲ, ਡੀ.ਪੀ.ਏ. ਪੰਕਜ ਸਰਪਾਲ, ਈ.ਓ. ਦੀਪਕ ਕੁਮਾਰ, ਏ.ਐੱਸ. ਓ. ਗੁਰਦੀਪ ਸਿੰਘ ਅਤੇ ਰਾਜੂ ਸ਼ਰਮਾ ਵੀ ਮਾਂ ਦੇ ਪਵਿੱਤਰ ਚਰਨਾਂ ਵਿਚ ਮੌਜੂਦ ਸਨ | ਸਾਰੇ ਅਧਿਕਾਰੀਆਂ ਨੇ ਮਾਤਾ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ | ਉਨ੍ਹਾਂ ਨੇ ਮੰਦਰ ਕੰਪਲੈਕਸ ਵਿਚ ਚੱਲ ਰਹੇ ਵਿਕਾਸ ਅਤੇ ਨਿਰਮਾਣ ਕਾਰਜਾਂ ਲਈ ਪ੍ਰਬੰਧਕ ਕਮੇਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਕੰਮ ਬਹੁਤ ਹੀ ਸ਼ਲਾਘਾਯੋਗ ਹੈ |

ਪਿਛਲੀ ਖ਼ਬਰ ਪੱਛਮੀ ਹਲਕੇ ਦੇ ਕਰੋੜਾਂ ਦੀ ਲਾਗਤ ਵਾਲੇ ਖੁੱਲੇ੍ਹ ਵਿਕਾਸ ਕੰਮਾਂ ਦੇ ਟੈਂਡਰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਦੋ ਟਰੱਕ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।