16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸੜਕ ਬਣਾਉਣ ਦਾ ਕੰਮ ਕੱਛੂਕੁੰਮੇ ਦੀ ਚਾਲੇ ਚੱਲਣ ਕਾਰਨ ਰਾਹਗੀਰ ਪ੍ਰੇਸ਼ਾਨ <br/>

ਬੰਬੀਆਂਵਾਲ ਤੋਂ ਕੁੱਕੜ ਪਿੰਡ ਤੇ ਸੋਫੀ ਪਿੰਡ ਨੂੰ ਜਾਂਦੀਆਂ ਸੜਕਾਂ, ਜੋ ਮਹਿਕਮੇ ਵਲੋਂ ਕਰੀਬ ਇਕ ਮਹੀਨੇ ਤੋਂ ਪੁੱਟ ਕੇ ਇਸੇ ਤਰ੍ਹਾਂ ਰੱਖੀਆਂ ਹੋਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜੀਤ ਤਸਵੀਰਾਂ <br/> 25-09-2025
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਪਿੰਡ ਬੰਬੀਆਂਵਾਲ ਤੋਂ ਕੁੱਕੜ ਪਿੰਡ, ਸੋਫੀ ਪਿੰਡ ਤੇ ਖੁਸਰੋਪੁਰ ਨੂੰ ਜਾਂਦੀਆਂ ਤਿੰਨੇ ਸੜਕਾਂ ਦਾ ਨਿਰਮਾਣ ਕੰਮ ਕੱਛੂਕੁੰਮੇ ਦੀ ਚਾਲੇ ਚੱਲ ਰਿਹਾ ਹੈ | ਸੰਬੰਧਿਤ ਲੋਕ ਨਿਰਮਾਣ ਵਿਭਾਗ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਪੁੱਟੀਆਂ ਸੜਕਾਂ 'ਤੇ ਲੁੱਕ ਬਜਰੀ ਨਾ ਪਾਏ ਜਾਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਿੱਤਮਜ਼ਰੀਫੀ ਇਹ ਹੈ ਕਿ ਪਿੰਡ ਬੰਬੀਆਂਵਾਲ ਨੂੰ ਜਾਂਦੀਆਂ ਉਕਤ ਤਿੰਨੇ ਸੜਕਾਂ ਇਕੋ ਵੇਲੇ ਪੁੱਟ ਦੇਣ ਨਾਲ ਇਕ ਤਰ੍ਹਾਂ ਨਾਲ ਬੰਬੀਆਂਵਾਲ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਕੇ ਰਹਿ ਗਏ ਹਨ ਤੇ ਲੋਕਾਂ ਨੂੰ ਪੱਥਰਾਂ ਦੇ ਉੱਪਰੋਂ ਦੀ ਲੰਘਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਸੜਕਾਂ ਪੁੱਟ ਕੇ ਮਹਿਕਮੇ ਵਲੋਂ ਪੱਥਰ ਤਾਂ ਪਾ ਦਿੱਤਾ ਗਿਆ ਹੈ, ਪਰ ਹੁਣ ਸੜਕਾਂ ਦੇ ਕਿਨਾਰੇ ਬੰਨ੍ਹਣ (ਇੱਟਾਂ ਲਗਾਉਣ) ਤੇ ਪੱਥਰਾਂ 'ਤੇ ਮਿੱਟੀ ਪਾਉਣ ਦਾ ਕੰਮ ਏਨਾ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ ਕਿ ਕਰੀਬ ਇਕ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਤੇ ਅਜੇ ਤੱਕ ਮਜ਼ਦੂਰ ਸੜਕਾਂ ਦੇ ਕਿਨਾਰੇ ਇੱਟਾਂ ਹੀ ਲਗਾ ਰਹੇ ਹਨ | ਜਦਕਿ ਤਿੰਨੇ ਸੜਕਾਂ 'ਤੇ ਇਕੋ ਸਮੇਂ ਪੱਥਰ ਪਾ ਕੇ ਛੱਡ ਦੇਣ ਨਾਲ ਜਿੱਥੇ ਲੋਕਾਂ ਦੀਆਂ ਗੱਡੀਆਂ ਦੇ ਟਾਇਰ ਫੱਟ ਰਹੇ ਹਨ, ਉੱਥੇ ਗੱਡੀਆਂ ਵੀ ਨੁਕਸਾਨੀਆਂ ਜਾ ਰਹੀਆਂ ਰਹੀਆਂ ਹਨ ਤੇ ਦੁਪਹੀਆ ਵਾਹਨ ਚਾਲਕਾਂ ਦੀ ਤਾਂ ਗੱਲ ਛੱਡੋ ਇਨ੍ਹਾਂ ਸੜਕਾਂ ਤੋਂ ਪੈਦਲ ਲੰਘਣਾ ਵੀ ਔਖਾ ਹੋਇਆ ਪਿਆ ਹੈ | ਖਾਸ ਕਰਕੇ ਸਵੇਰ ਦੇ ਸਮੇਂ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਜਿੱਥੇ ਸਮੇਂ ਸਿਰ ਪੁੱਜਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੂੰ ਇਨ੍ਹਾਂ ਤਿੰਨਾਂ ਸੜਕਾਂ ਤੋਂ ਲੰਘਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪਹਿਲਾਂ ਕਿਸੇ ਵੀ ਇਕ ਪਿੰਡ ਵਾਲੇ ਪਾਸੇ ਦੀ ਸੜਕ ਬਣਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਲੰਘਣ 'ਚ ਸੌਖ ਹੋ ਸਕੇ | ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਹਿਕਮੇ ਨੇ ਜਲਦ ਮਸਲੇ ਦਾ ਕੋਈ ਹੱਲ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ |

ਪਿਛਲੀ ਖ਼ਬਰ ਚੇਅਰਮੈਨ ਤੇ ਡੀ. ਸੀ. ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਕੀਰਤਨ ਦਰਬਾਰ ਕਰਵਾਉਣ ਸੰਬੰਧੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।