20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਹਿਤਪੁਰ ਮੀਂਹ ਦੇ ਪਾਣੀ ਨਾਲ ਹੋਇਆ ਜਲ ਥਲ, ਸੈਂਕੜੇ ਏਕੜ ਫ਼ਸਲਾਂ ਪਾਣੀ 'ਚ ਡੁੱਬੀਆਂ <br/>

ਮੀਹ ਦੇ ਪਾਣੀ ਨਾਲ ਪਿੰਡਾਂ ਨੂੰ ਜਾਣ ਵਾਲੇ ਬੰਦ ਰਸਤੇ ਤੇ ਖੜ੍ਹੇ ਪਾਣੀ ਦੀ ਤਸਵੀਰ | (ਸੱਜੇ) ਮੀਂਹ ਦੇ ਪਾਣੀ ਨਾਲ ਡਿਗੀਆਂ ਦੁਕਾਨਾਂ ਤੇ ਡਿਗੀਆਂ ਕੰਧਾਂ ਦੀ ਤਸਵੀਰ | ਤਸਵੀਰਾਂ:ਰੂਪਰਾ ਸਟੂਡੀਓ <br/> 02-09-2025
ਮਹਿਤਪੁਰ, 1 ਸਤੰਬਰ (ਲਖਵਿੰਦਰ ਸਿੰਘ)-ਪਿਛਲੇ ਦਿਨਾਂ ਤੋਂਾ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਹਿਰਾ ਤੇ ਛੱਪੜ ਕਾਫ਼ੀ ਭਰ ਚੁੱਕੇ ਹਨ | ਨਹਿਰਾ ਜ਼ਿਆਦਾ ਭਰਨ ਕਾਰਨ ਪਾਣੀ ਬਾਹਰ ਆ ਰਿਹਾ ਹੈ, ਜਿਸ ਨੇ ਮਹਿਤਪੁਰ ਬਲਾਕ ਦੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਪਿੰਡ ਮਹੇੜੂ, ਔਲਖਾ, ਮੰਡਿਆਲਾ, ਰੋਲੀ ਆਦਿ ਪਿੰਡਾਂ 'ਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਾ ਹੈ ਤੇ ਕਈ ਸੈਂਕੜੇ ਫ਼ਸਲਾ ਪਾਣੀ ਨਾਲ ਡੁੱਬ ਚੁੱਕੀਆਂ ਹਨ | ਇਸ ਪਾਣੀ ਨਾਲ ਮਹਿਤਪੁਰ ਤੋਂ ਪਿੰਡਾਂ ਨੂੰ ਜਾਦੇ ਰਸਤਿਆ ਤੇ ਕਈ ਕਈ ਫੁੱਟ ਪਾਣੀ ਭਰ ਚੁੱਕਾ ਹੈ | ਜਿਸ ਨਾਲ ਪਿੰਡਾਂ ਦਾ ਸ਼ਹਿਰ ਆਉਣ ਜਾਣ ਬੰਦ ਹੋ ਚੁੱਕਾ ਹੈ | ਦੂਸਰੇ ਪਾਸੇ ਜਿੱਥੇ ਮੀਂਹ ਦੇ ਪਾਣੀ ਨਾਲ ਫ਼ਸਲਾ ਡੁੱਬ ਗਈਆਂ ਹਨ | ਉਥੇ ਹੀ ਮਹਿਤਪੁਰ ਤਹਿਸੀਲ ਦੇ ਨਜ਼ਦੀਕ ਬਣੀਆਂ ਪੰਚ ਦੁਕਾਨਾਂ ਮੀਂਹ ਦੇ ਪਾਣੀ ਕਾਰਨ ਡਿੱਗ ਗਈਆਂ ਹਨ | ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਇਸ ਸਬੰਧੀ ਗੱਲਬਾਤ ਕਰਦੇ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਮ ਦਾ ਵੇਲਾ ਹੋਣ ਕਰਕੇ ਦੁਕਾਨਦਾਰ ਦੁਕਾਨਾ ਬੰਦ ਕਰਕੇ ਘਰ ਨੂੰ ਜਾ ਚੁੱਕੇ ਸੀ | ਇਨ੍ਹਾਂ ਦੁਕਾਨਾਂ ਦੇ ਸਾਹਮਣੇ ਪਾਸੇ ਬਣੀਆ ਦੋ ਦੁਕਾਨਾਂ ਦੀਆਂ ਕੰਧਾਂ ਵੀ ਡਿੱਗ ਗਈਆਂ | ਇਸ ਭਾਰੀ ਬਾਰਿਸ਼ ਨੇ ਮਹਿਤਪੁਰ ਤੇ ਆਸ ਪਾਸ ਦੀਆਂ ਫ਼ਸਲਾਂ, ਸੜਕਾਂ ਆਦਿ ਦਾ ਨੁਕਸਾਨ ਕੀਤਾ ਹੈ | ਇਸ ਮੌਕੇ ਲੋਕਾਂ ਨੇ ਕਿਹਾ ਪ੍ਰਸ਼ਾਸਨ ਨੂੰ ਮੌਸਮ ਖ਼ਰਾਬ ਪਤਾ ਹੋਣ ਦੇ ਬਾਵਜੂਦ ਵੀ ਪਾਣੀ ਦੀ ਨਿਕਾਸੀ ਤੇ ਨਹਿਰਾ ਦੀ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ | ਜਿਸ ਕਰਕੇ ਸਾਰਾ ਸ਼ਹਿਰ ਪਾਣੀ ਨਾਲ ਭਰਿਆ ਹੋਇਆ ਹੈ, ਜੋ ਕਿ ਪ੍ਰਸ਼ਾਸਨ ਦੀ ਨਲਾਇਕਾ ਦਾ ਨਤੀਜਾ ਹੈ |

ਪਿਛਲੀ ਖ਼ਬਰ ਰੋਪੜ ਤੋਂ 1.14 ਲੱਖ ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹਤਿਆਤ ਵਜੋਂ ਜਾਰੀ ਕੀਤੀ ਐਡਵਾਈਜ਼ਰੀ ਅਗਲੀ ਖ਼ਬਰ ਜੇ.ਪੀ.ਜੀ.ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।