20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਕਾਰਨ ਘਰ ਹੋਇਆ ਢਹਿ ਢੇਰੀ, ਮਾਲਕ ਜ਼ਖ਼ਮੀ <br/>

ਅਜੀਤ ਡੈਸਕ 02-09-2025
ਅੱਪਰਾ, 1 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਪਿੰਡ ਢੱਕ ਮਜਾਰਾ ਦੇ ਇੱਕ ਗਰੀਬ ਪਰਿਵਾਰ ਦੇ ਸਿਰ 'ਤੇ ਛੱਤ ਨਹੀਂ ਰਹੀ | ਪ੍ਰਾਪਤ ਵੇਰਵਿਆਂ ਅਨੁਸਾਰ ਬੀਤੇ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੀਤਲ ਰਾਮ ਪੁੱਤਰ ਸ਼ਿੰਗਾਰਾ ਰਾਮ ਵਾਸੀ ਢੱਕ ਮਜਾਰਾ ਦਾ ਘਰ ਢਹਿ ਢੇਰੀ ਹੋ ਗਿਆ ਅਤੇ ਸੀਤਲ ਰਾਮ ਦੇ ਕੁਝ ਸੱਟਾਂ ਵੀ ਲੱਗ ਗਈਆਂ | ਸੀਤਲ ਰਾਮ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ | ਜਾਣਕਾਰੀ ਦਿੰਦਿਆਂ ਸੀਤਲ ਰਾਮ ਨੇ ਇਹ ਵੀ ਦੱਸਿਆ ਕਿ ਇਸ ਮੰਦਭਾਗੀ ਘਟਨਾ ਕਾਰਨ ਉਸਦੇ ਘਰ ਦੇ ਜ਼ਰੂਰੀ ਵਰਤੋਂ ਦੇ ਸਮਾਨ ਆਦਿ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ | ਸੀਤਲ ਰਾਮ ਇਸ ਘਰ 'ਚ ਆਪਣੇ ਬਜ਼ੁਰਗ ਪਿਤਾ, ਪਤਨੀ ਅਤੇ ਦੋ ਬੱਚਿਆਂ ਸਮੇਤ ਰਹਿ ਰਿਹਾ ਸੀ | ਪਰ ਕੁਦਰਤ ਦੀ ਕਰੋਪੀ ਨੇ ਇਸ ਗਰੀਬ ਪਰਿਵਾਰ ਦੇ ਸਿਰ ਤੋਂ ਛੱਤ ਖੋਹ ਲਈ |

ਪਿਛਲੀ ਖ਼ਬਰ ਜੇ.ਪੀ.ਜੀ.ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ <br/> ਅਗਲੀ ਖ਼ਬਰ ਵਿਧਾਇਕ ਸ਼ੇਰੋਵਾਲੀਆ ਵਲੋਂ ਪਿੰਡ ਥੰਮੂਵਾਲ ਨੇੜੇ ਸਤਲੁਜ ਦੇ ਬੰਨ੍ਹ ਦੀ ਨੋਚ ਨੂੰ ਲੱਗੀ ਢਾਹ ਵਾਲੀ ਥਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।