20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੀਂਹ ਕਰਕੇ ਸ਼ਹਿਰ ਵਿਚ ਕਈ ਘੰਟੇ ਬੰਦ ਰਹੀ ਬਿਜਲੀ ਸਪਲਾਈ <br/>

ਅਜੀਤ ਡੈਸਕ 02-09-2025
ਜਲੰਧਰ, 1 ਸਤੰਬਰ (ਸ਼ਿਵ)-ਬੀਤੀ ਰਾਤ ਮੀਂਹ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਸੀ ਤਾਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਬੰਦ ਰਹੀ ਤੇ ਸੋਮਵਾਰ ਸ਼ਾਮ ਤੱਕ ਵੀ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੀ | ਇਕ ਜਾਣਕਾਰੀ ਮੁਤਾਬਕ ਰੇਡੀਅਲ ਬਿਜਲੀ ਘਰ ਤੇ ਦੌਲਤ ਪੁਰ ਦੇ ਬਿਜਲੀ ਘਰ ਵਿਚ ਬੱਸ ਬਾਰ ਵਿਚ ਖ਼ਰਾਬੀ ਪੈਣ ਕਰਕੇ ਸ਼ਹਿਰ ਦੇ ਕਈ ਫੀਡਰਾਂ ਦੀ ਬਿਜਲੀ ਬੰਦ ਰਹੀ ਤੇ ਇਸ ਤੋਂ ਇਲਾਵਾ 132 ਕੇ. ਵੀ. ਚਿਲਡਰਨ ਪਾਰਕ ਬਿਜਲੀ ਘਰ, 132 ਕੇ.ਵੀ. ਬਾਸ਼ਾਪੁਰ ਬਿਜਲੀ ਘਰ ਵਿਚ ਖ਼ਰਾਬੀ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ | ਕਈ ਥਾਵਾਂ 'ਤੇ ਬਿਜਲੀ ਸਪਲਾਈ ਜ਼ਿਆਦਾ ਸਮੇਂ ਤੱਕ ਬੰਦ ਰਹੀ ਜਿਸ ਕਰਕੇ ਕਈ ਲੋਕਾਂ ਦੇ ਇਨਵਰਟਰ ਵੀ ਜਵਾਬ ਦੇ ਗਏ | ਫੀਡਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਕਰਕੇ ਪਾਵਰਕਾਮ ਕੋਲ 5000 ਤੋਂ ਜ਼ਿਆਦਾ ਬਿਜਲੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ | ਚਾਹੇ ਕਈ ਬਿਜਲੀ ਘਰਾਂ ਵਿਚ ਬਿਜਲੀ ਸਪਲਾਈ ਠੀਕ ਕਰ ਲਈ ਗਈ ਸੀ ਪਰ ਪਾਵਰਕਾਮ ਨੇ ਉਨਾਂ ਇਲਾਕਿਆਂ ਵਿਚ ਦੇਰ ਨਾਲ ਬਿਜਲੀ ਸਪਲਾਈ ਬਹਾਲ ਕੀਤੀ ਜਿਨਾਂ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਸੀ ਤਾਂ ਪਾਵਰਕਾਮ ਵੱਲੋਂ ਇੱਕ-ਇੱਕ ਫੀਡਰ 'ਤੇ ਬਿਜਲੀ ਸਪਲਾਈ ਚਲਾਈ ਗਈ | ਪਾਵਰਕਾਮ ਕੋਲ ਸ਼ਾਮ 5 ਵਜੇ ਤੱਕ ਲੋਕਾਂ ਦੀਆਂ 3000 ਦੇ ਕਰੀਬ ਬਿਜਲੀ ਸ਼ਿਕਾਇਤਾਂ ਲੰਬਿਤ ਪਈਆਂ ਸੀ | ਉਂਜ ਟਾਂਡਾ ਰੋਡ ਤੋਂ ਇਲਾਵਾ ਗਾਜੀਗੁਲਾ ਤੇ ਹੋਰ ਵੀ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬੰਦ ਰਹੀ | ਪਾਵਰਕਾਮ ਕੋਲ ਮੁਲਾਜ਼ਮਾਂ ਦੀ ਘਾਟ ਕਾਰਨ ਉਂਜ ਵੀ ਸੋਮਵਾਰ ਸ਼ਾਮ ਤੱਕ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਸੀ ਤੇ ਲੋਕਾਂ ਨੇ ਚਾਹੇ ਇਸ ਲਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸੀ | ਪਾਵਰਕਾਮ ਦੇ ਉੱਤਰੀ ਜੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਜਿਨਾਂ ਥਾਵਾਂ 'ਤੇ ਬਿਜਲੀ ਸਪਲਾਈ ਪ੍ਰਭਾਵਿਤ ਸੀ,

ਪਿਛਲੀ ਖ਼ਬਰ ਸ਼ਹਿਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਕਮਿਸ਼ਨਰੇਟ ਪੁਲਿਸ-ਏ.ਡੀ.ਸੀ.ਪੀ. <br/> ਅਗਲੀ ਖ਼ਬਰ ਉਪ ਰਾਸ਼ਟਰਪਤੀ ਚੋਣ-ਭਾਈ ਅੰਮਿ੍ਤਪਾਲ ਸਿੰਘ ਜੇਲ੍ਹ 'ਚੋਂ ਪਾਉਣਗੇ ਵੋਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।