ਚੁਗਿੱਟੀ/ਜੰਡੂ ਸਿੰਘਾ, 20 ਜੁਲਾਈ (ਨਰਿੰਦਰ ਲਾਗੂ) - ਸਥਾਨਕ ਸੁੱਚੀ ਪਿੰਡ 'ਚ ਸੁਸ਼ੋਭਿਤ ਦਰਬਾਰ ਬਾਬਾ ਬੇਰੀ ਵਾਲੇ ਸਰਕਾਰ ਵਿਖੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਤੇ ਐਨ.ਆਰ.ਆਈ. ਪਰਿਵਾਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਦਰਬਾਰ 'ਚ ਚਿਰਾਗ ਰੌਸ਼ਨ ਕਰਨ ਦੇ ਨਾਲ-ਨਾਲ ਚਾਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਗਈ | ਉਪਰੰਤ ਕੱਵਾਲ ਸੋਨੂੰ ਭੱਟੀ, ਨੱਕਾਲ ਨੈਣਾਂ ਸ਼ਰਮਾ, ਸੰਨੀ ਮਿੱਤਲ ਤੇ ਪ੍ਰਵੇਜ਼ ਆਲਮ ਵਲੋਂ ਸੂਫ਼ੀਆਨਾ ਕਲਾਮ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਸੇਵਾਦਾਰ ਸੰਦੀਪ ਚੰਦੜ, ਮਾਤਾ ਨਿਰਮਲਾ ਰਾਣੀ, ਪ੍ਰੈੱਸ ਸਕੱਤਰ ਦਯਾ ਰਾਮ ਬਿਰਦੀ ਤੇ ਸੁਖਦੇਵ ਢੋਡ ਨੇ ਸਭਨਾਂ ਨੂੰ ਬਾਬਾ ਜੀ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ | ਪ੍ਰਬੰਧਕਾਂ ਵੱਲੋਂ ਗਾਇਕ ਮੰਡਲੀਆਂ ਤੋਂ ਇਲਾਵਾ ਪਹੁੰਚੇ ਹੋਏ ਵੱਖ-ਵੱਖ ਰਾਜਨਿਤਕ, ਸਮਾਜਿਕ ਤੇ ਧਾਰਮਿਕ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਡਵੋਕੇਟ ਵਿਜੈ ਬੱਧਣ, ਸੁਭਾਸ਼ ਬਿਰਦੀ, ਦੇਸ਼ ਰਾਜ ਰਾਣਾ, ਸੁਖਦੇਵ ਢੋਡ, ਧਰਮਪਾਲ ਬਿਰਦੀ, ਮਿਨੂੰ ਬੱਧਣ, ਇੰਦਰ ਬਿਰਦੀ, ਸੁਖਦੇਵ ਚੰਦੜ, ਰਾਣਾ ਬੱਧਣ, ਬਿੱਟੂ ਬੱਧਣ (ਯੂ.ਕੇ.), ਨਿਤੂ ਬਿਰਦੀ, ਕਿਸ਼ਨ ਬੰਗੜ, ਲੇਖ ਰਾਜ, ਦਿਪਾ ਬੱਧਣ, ਮਨੋਜ ਕੋਲ ਆਦਿ ਹਾਜ਼ਰ ਸਨ |