24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕਾਂਗਰਸ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਕੋਆਰਡੀਨੇਟਰ ਸਰਿਤਾ ਸ਼ਰਮਾ ਨੇ ਸੁਰਿੰਦਰ ਕੌਰ ਤੇ ਹੋਰ ਆਗੂਆਂ ਨਾਲ ਕੀਤੀ ਚਰਚਾ

ਅਜੀਤ ਡੈਸਕ 20-07-2025
ਜਲੰਧਰ, 19 ਜੁਲਾਈ (ਸ਼ਿਵ)- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਕਾਂਗਰਸ ਕੋਆਰਡੀਨੇਟਰ ਸਰਿਤਾ ਸ਼ਰਮਾ ਨੇ ਹਲਕਾ ਇੰਚਾਰਜ ਸੁਰਿੰਦਰ ਕੌਰ ਨਾਲ ਮੀਟਿੰਗ ਕੀਤੀ ਤੇ ਸੰਗਠਨ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ | ਕਾਂਗਰਸ ਭਵਨ ਵਿਖੇ ਕੋਆਰਡੀਨੇਟਰ ਤੇ ਹਲਕਾ ਇੰਚਾਰਜ ਨੇ ਪੱਛਮੀ ਹਲਕੇ ਦੇ ਬਲਾਕ ਪ੍ਰਧਾਨ ਤੇ ਵਾਰਡ ਇੰਚਾਰਜਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੁਝਾਅ ਮੰਗੇ | ਪਿਛਲੀ ਮੀਟਿੰਗ ਵਿਚ ਪੱਛਮੀ ਹਲਕੇ ਦੇ 24 ਵਿਚੋਂ ਇੱਕ ਬਲਾਕ ਦੇ 12 ਵਾਰਡਾਂ ਦੇ ਕੌਂਸਲਰਾਂ ਤੇ ਇੰਚਾਰਜਾਂ ਨੇ ਹਿੱਸਾ ਲਿਆ ਸੀ ਪਰ ਅੱਜ ਦੀ ਮੀਟਿੰਗ ਵਿਚ ਦੋਵਾਂ ਬਲਾਕਾਂ ਦੇ ਸਾਰੇ 24 ਵਾਰਡਾਂ ਦੇ ਕੌਂਸਲਰਾਂ ਤੇ ਇੰਚਾਰਜਾਂ ਨੇ ਆਪਣੇ ਸੁਝਾਅ ਦਿੱਤੇ | ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਵੀ ਮੀਟਿੰਗ ਵਿਚ ਮੌਜੂਦ ਸਨ | ਹਲਕਾ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਸਾਰੇ ਕੌਂਸਲਰ ਅਤੇ ਵਾਰਡ ਇੰਚਾਰਜ ਆਪਣੇ-ਆਪਣੇ ਖੇਤਰਾਂ ਵਿਚ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ ਅਤੇ ਰਾਜ ਅਤੇ ਕੇਂਦਰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਨੂੰ ਬਿਹਤਰ ਢੰਗ ਨਾਲ ਕਰਨ ਦੀ ਲੋੜ ਹੈ ਤਾਂ ਜੋ ਕਾਂਗਰਸ ਦੀਆਂ ਨੀਤੀਆਂ ਹਰ ਘਰ ਤੱਕ ਪਹੁੰਚ ਸਕਣ | ਉਨ੍ਹਾਂ ਕਿਹਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਹਰ ਹਫ਼ਤੇ ਇੱਕ ਵਾਰਡ ਟੀਮ ਪਾਰਟੀ ਦੀ ਟੀਮ ਨਾਲ ਵਾਰਡ ਦਾ ਦੌਰਾ ਕਰੇਗੀ | ਇਸ ਮੌਕੇ ਸਤਪਾਲ ਰਾਮ, ਰਛਪਾਲ ਜਖੂ, ਹਰਮੀਤ ਸਿੰਘ , ਸੁਦੇਸ਼ ਭਗਤ, ਬ੍ਰਹਮ ਦੇਵ ਸਹੋਤਾ, ਵਿਨੋਦ ਕੌਲ, ਵਿਕਰਮ ਸ਼ਰਮਾ, ਅਵਤਾਰ ਵਿਰਦੀ, ਮਨੀਸ਼ ਪਾਹਵਾ, ਕਰਨ ਵਰਮਾ, ਜਗਦੀਪ ਸਿੰਘ ਸੋਨੂੰ, ਨਵਦੀਪ ਸ਼ਾਲੂ ਜਰੇਵਾਲ, ਹਰਸ਼ ਸੋਂਧੀ, ਪਰਮਜੀਤ ਗੋਲਡੀ, ਕੌਂਸਲਰ ਨਿਰਮਲ ਕੁਮਾਰ, ਦੀਪਕ ਯਾਦਵ ਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਰਿੰਕੂ ਨੇ ਆਦਮਪੁਰ ਹਲਕੇ 'ਚ 2 ਰੇਲਵੇ ਓਵਰ ਬਿ੍ਜਾਂ ਦੇ ਨਿਰਮਾਣ ਲਈ ਰੇਲ ਮੰਤਰੀ ਨੂੰ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।