ਜਲੰਧਰ, 18 ਜੁਲਾਈ (ਅ. ਬ.)-ਡਾ. ਜਸਵੰਤ ਸਿੰਘ 45 ਸਾਲ ਤੋਂ ਪੇਟ ਰੋਗਾਂ ਦੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ | ਹਰ ਤਰ੍ਹਾਂ ਦੇ ਪੇਟ ਰੋਗਾਂ ਦੇ ਮਾਹਿਰ ਡਾ. ਜਸਵੰਤ ਸਿੰਘ ਦੁਆਰਾ ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨੇੜੇ ਪੈਟਰੋਲ ਪੰਪ ਜਲੰਧਰ ਵਿਖੇ ਸਵੇਰੇ 9 ਵਜੇ ਤੋਂ 4 ਵਜੇ ਤੱਕ ਪੇਟ ਦੀਆਂ ਬਿਮਾਰੀਆਂ ਦਾ ਆਧੁਨਿਕ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ | ਇਹ ਜਲੰਧਰ ਦਾ ਸਭ ਤੋਂ ਪੁਰਾਣਾ ਪੇਟ ਦੇ ਰੋਗਾਂ ਦਾ ਹਸਪਤਾਲ ਹੈ ਜਿਸ ਵਿਚ 5ndoscopy, 3olonoscopy, 8i-tech Lab ਤੇ 24 ਘੰਟੇ ਐਮਰਜੈਂਸੀ ਨਾਲ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਹਨ | ਜਸਵੰਤ ਹਸਪਤਾਲ ਵਿਚ ਡਾ. ਪ੍ਰਭਦੀਪ ਸਿੰਘ (4M 7astro) ਤੇ ਡਾ. ਜੈਸਮੀਨ ਕੌਰ ਵੀ ਔਰਤਾਂ ਦੇ ਰੋਗਾਂ ਦੇ ਮਾਹਿਰ ਹਨ | ਪੇਟ ਦੀਆਂ ਬਿਮਾਰੀਆਂ ਜਿਵੇਂ ਪੇਟ, ਸੋਜ, ਕਬਜ਼, ਪੀਲੀਆ, ਵੱਡੀ ਅੰਤੜੀ ਦੀ ਸੋਜ, ਪੇਟ ਵਿਚ ਪਾਣੀ ਭਰ ਜਾਣਾ, ਕਲੇਜੇ ਵਿਚ ਸਾੜ ਪੈਣਾ, ਭੁੱਖ ਨਾ ਲੱਗਣਾ, ਪੇਟ ਵਿਚ ਕੀੜੇ, ਖਾਧਾ ਪੀਤਾ ਨਾ ਲੱਗਣਾ, ਸ਼ਰਾਬ ਕਰਕੇ ਲੀਵਰ ਵਿਚ ਖਰਾਬੀ, ਮੂੰਹ ਵਿਚ ਛਾਲੇ, ਮੂੰਹ ਤੇ ਟੱਟੀ ਰਾਹੀਂ ਖੂਨ ਆਉਣਾ, ਸੰਗ੍ਰਹਿਣੀ ਦੀ ਬਿਮਾਰੀ ਤੇ ਮੂੰਹ ਵਿਚੋਂ ਬਦਬੂ ਆਉਣਾ, ਰੋਟੀ ਖਾ ਕੇ ਪੇਟ ਫੁੱਲ ਜਾਣਾ, ਵਾਰ-ਵਾਰ ਪਖਾਨਾ ਆਉਣ ਤੇ ਬਵਾਸੀਰ ਦਾ ਇਲਾਜ ਵੀ ਕੀਤਾ ਜਾਂਦਾ ਹੈ |