17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੰਤ ਅਵਤਾਰ ਸਿੰਘ ਦੀ 37ਵੀਂ ਬਰਸੀ ਨੂੰ ਸਮਰਪਿਤ ਖੇਡ ਮੇਲਾ ਜਾਰੀ <br/>

ਸੀਚੇਵਾਲ ਵਿਖੇ ਹਾਕੀ ਮੁਕਾਬਲਿਆਂ 'ਚ ਜੇਤੂ ਟੀਮਾਂ ਦਾ ਸਨਮਾਨ ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਤੇ ਹੋਰ | ਤਸਵੀਰ : ਸੁਖਦੀਪ ਸਿੰਘ <br/> 01-06-2025
ਮਲਸੀਆਂ, 31 ਮਈ (ਸੁਖਦੀਪ ਸਿੰਘ)-ਸੰਤ ਅਵਤਾਰ ਸਿੰਘ ਦੀ 37ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਖੇਡ ਮੇਲੇ ਦੌਰਾਨ ਸੀਚੇਵਾਲ ਵਿਖੇ ਹਾਕੀ ਦੇ ਦੋ ਦਿਨ ਚੱਲੇ ਮੁਕਾਬਲਿਆਂ 'ਚ ਜੂਨੀਅਰ ਦੀਆਂ 15 ਟੀਮਾਂ ਤੇ ਸੀਨੀਅਰ ਵਰਗ ਦੀਆਂ 17 ਟੀਮਾਂ ਨੇ ਹਿੱਸਾ ਲਿਆ | ਪਹਿਲੇ ਦਿਨ ਦੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਤੇ ਫਾਈਨਲ 'ਚ ਪਹੁੰਚੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ | ਜੂਨੀਅਰ ਵਰਗ ਦੇ ਮੁਕਾਬਲੇ ਐਸਟੋਟਰਫ 'ਤੇ ਹੋਏ, ਜਦ ਕਿ ਸੀਨੀਅਰ ਟੀਮਾਂ ਦੇ ਮੁਕਾਬਲੇ ਕੱਚੀ ਗਰਾਊਾਡ 'ਚ ਹੋਏ | ਖੇਡ ਮੁਕਾਬਲਿਆਂ 'ਚ ਪੰਜਾਬ ਤੋਂ ਇਲਾਵਾ ਯੂ. ਪੀ., ਹਰਿਆਣਾ ਤੇ ਜੰਮੂ ਤੋਂ ਵੀ ਟੀਮਾਂ ਆਈਆਂ ਹੋਈਆਂ ਸਨ | ਦੇਰ ਰਾਤ ਚੱਲੇ ਦੂਜੇ ਦਿਨ ਦੇ ਮੁਕਾਬਲਿਆਂ ਦੌਰਾਨ ਜੂਨੀਅਰ ਦੇ ਮੁਕਾਬਲਿਆਂ 'ਚ ਪਠਾਨਕੋਟ ਦੀ ਟੀਮ ਤੇ ਸੀਨੀਅਰ ਟੀਮਾਂ ਦੇ ਫ਼ਸਵੇ ਮੈਚ ਦੌਰਾਨ ਦੋਆਬਾ ਵਾਰੀਅਰ ਜਲੰਧਰ ਦੀ ਟੀਮ ਪਹਿਲੇ ਸਥਾਨ 'ਤੇ ਰਹੀਆਂ | ਇਸੇ ਤਰ੍ਹਾਂ ਲੋਪੋਂ ਮੋਗਾ ਦੀ ਟੀਮ ਜੂਨੀਅਰ ਮੁਕਾਬਲਿਆਂ 'ਚ ਦੂਜੇ ਸਥਾਨ ਤੇ ਸੀਨੀਅਰ 'ਚ ਖੁਸਰੋਪੁਰ ਦੀ ਟੀਮ ਰਹੀ | ਇਸ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਰਾਜ ਸਭਾ ਮੈਂਾਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖਿਡਾਰੀਆਂ 'ਚ ਮਿਲਵਰਤਨ ਦੀ ਜਿਹੜੀ ਭਾਵਨਾ ਹੁੰਦੀ ਹੈ, ਅਸਲ 'ਚ ਉਹੀ ਉਸ ਨੂੰ ਜਿੱਤ ਦਿਵਾਉਣ 'ਚ ਸਹਾਈ ਹੁੰਦੀ ਹੈ | ਸੰਤ ਸੀਚੇਵਾਲ ਨੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਤੇ ਆਈਆਂ ਟੀਮਾਂ ਦੇ ਖਿਡਾਰੀਆਂ ਦਾ ਵੀ ਹੌਸਲਾ ਬੁਲੰਦ ਕਰਦਿਆਂ ਕਿਹਾ ਕਿ ਸਭ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਕੁਲਵਿੰਦਰ ਸਿੰਘ, ਸਰਪੰਚ ਜੋਗਾ ਸਿੰਘ ਚੱਕ ਚੇਲਾ ਸਮੇਤ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ | ਇਨ੍ਹਾਂ ਮੈਚਾਂ ਨੂੰ ਕਰਵਾਉਣ ਲਈ ਰੈਫਰੀਆਂ ਦੀ ਡਿਊਟੀ ਨਿਭਾਉਣ ਵਾਲਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਪਿੰਡਾਂ ਦੇ ਸਰਪੰਚਾਂ ਨੇ ਪੰਚਾਇਤੀ ਕੰਮਾਂ 'ਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ <br/> ਅਗਲੀ ਖ਼ਬਰ ਸ਼ਾਹਕੋਟ ਵਿਖੇ ਪੰਜਾਬ ਕਿ੍ਸਚਨ ਮੂਵਮੈਂਟ ਯੂਥ ਵਿੰਗ ਦੀ ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਦੀ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।