17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜਾਇਦਾਦਾਂ ਦੇ ਮਾਮਲੇ 'ਚ ਵਿਜੀਲੈਂਸ ਨੂੰ ਮਿਲ ਸਕਦੀ ਹੈ ਹੋਰ ਅਹਿਮ ਜਾਣਕਾਰੀ

ਅਜੀਤ ਡੈਸਕ 01-06-2025
ਜਲੰਧਰ, 31 ਮਈ (ਸ਼ਿਵ, ਸ਼ੈਲੀ)-ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਗਿ੍ਫ਼ਤਾਰ ਰਮਨ ਅਰੋੜਾ ਮਾਮਲੇ 'ਚ ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰ ਕੀਤੇ ਉਸ ਦੇ ਕਰੀਬੀ ਤੇ ਆੜ੍ਹਤੀ ਮਹੇਸ਼ ਮਖੀਜਾ ਦੀ ਗਿ੍ਫ਼ਤਾਰੀ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ 'ਚ ਉਸ ਤੋਂ ਪੁੱਛਗਿੱਛ ਵਿਚ ਜਾਇਦਾਦਾਂ ਜਾਂ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ | ਵਿਜੀਲੈਂਸ ਬਿਊਰੋ ਨੇ ਬੀਤੇ ਦਿਨੀਂ ਮਹੇਸ਼ ਮੁਖੀਜਾ ਨੂੰ ਗਿ੍ਫ਼ਤਾਰ ਕਰ ਲਿਆ ਸੀ ਤਾਂ ਦੇਰ ਰਾਤ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਚਾਰ ਦਿਨ ਦਾ ਰਿਮਾਂਡ ਲੈ ਲਿਆ ਗਿਆ ਸੀ | ਇਸ ਤਰ੍ਹਾਂ ਦੀ ਚਰਚਾ ਹੈ ਕਿ ਵਿਜੀਲੈਂਸ ਬਿਊਰੋ ਦੀ ਟੀਮ ਹੋਰ ਜਾਣਕਾਰੀ ਲੈਣ ਲਈ ਮਹੇਸ਼ ਮਖੀਜਾ ਨੂੰ ਕੁਝ ਥਾਵਾਂ 'ਤੇ ਲੈ ਗਈ ਸੀ ਤਾਂ ਜੋ ਰਮਨ ਅਰੋੜਾ ਮਾਮਲੇ 'ਚ ਹੋਰ ਜਾਣਕਾਰੀ ਮਿਲ ਸਕੇ | ਵਿਜੀਲੈਂਸ ਬਿਊਰੋ ਨੂੰ ਮਹੇਸ਼ ਮਖੀਜਾ ਦੀ ਕਈ ਦਿਨਾਂ ਤੋਂ ਭਾਲ ਸੀ ਕਿਉਂਕਿ ਉਨਾਂ 'ਤੇ ਸ਼ੱਕ ਕੀਤਾ ਗਿਆ ਸੀ ਕਿ ਉਕਤ ਕਰੀਬੀ ਵਲੋਂ ਰਮਨ ਅਰੋੜਾ ਨਾਲ ਮਿਲ ਕੇ ਕਈ ਜਾਇਦਾਦਾਂ ਬਣਾਈਆਂ ਗਈਆਂ ਸੀ | ਇਸ ਦੀ ਵਿਜੀਲੈਂਸ ਬਿਊਰੋ ਵਲੋਂ ਅਜੇ ਪੂਰੀ ਜਾਂਚ ਕੀਤੀ ਜਾਣੀ ਹੈ | ਬੀਤੇ ਦਿਨੀਂ ਮਹੇਸ਼ ਮਖੀਜਾ ਦੀ ਗਿ੍ਫ਼ਤਾਰੀ ਵੇਲੇ ਨਕਦੀ ਮਿਲਣ ਦੀ ਗੱਲ ਕਹੀ ਗਈ ਸੀ ਪਰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ | ਵਿਜੀਲੈਂਸ ਬਿਊਰੋ ਦੀ ਜਾਂਚ ਅਜੇ ਲੰਬੀ ਚੱਲਣ ਵਾਲੀ ਹੈ | ਮਹੇਸ਼ ਮਖੀਜਾ ਨੂੰ ਤਾਂ ਵਿਜੀਲੈਂਸ ਨੇ ਗਿ੍ਫ਼ਤਾਰ ਕਰ ਲਿਆ ਹੈ ਜਦ ਕਿ ਦੂਜੇ ਪਾਸੇ ਵਿਜੀਲੈਂਸ ਬਿਊਰੋ ਦੀ ਪਕੜ ਤੋਂ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਤੇ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਬਾਹਰ ਹਨ ਤੇ ਸਮਝਿਆ ਜਾਂਦਾ ਹੈ ਕਿ ਰਾਜੂ ਮਦਾਨ ਦੀ ਆਉਣ ਵਾਲੇ ਸਮੇਂ ਵਿਚ ਵਿਜੀਲੈਂਸ ਬਿਊਰੋ ਵਲੋਂ ਗਿ੍ਫ਼ਤਾਰੀ ਕੀਤੀ ਜਾ ਸਕਦੀ ਹੈ | ਓਧਰ ਅਟਾਰੀ ਬਾਜ਼ਾਰ 'ਚ ਬਣੀਆਂ ਨਾਜਾਇਜ਼ ਦੁਕਾਨਾਂ ਵਿਚ ਹੋਣ ਲੈਣ ਦੇਣ ਦੇ ਮਾਮਲੇ 'ਚ ਰਮਨ ਅਰੋੜਾ ਦੀ ਆਵਾਜ਼ ਦੀ ਗੱਲਬਾਤ ਵਾਲੀ ਆਈ ਕਥਿਤ ਆਡੀਓ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਜੇਕਰ ਇਹ ਸਹੀ ਹੈ ਤਾਂ ਇਸ ਨਾਲ ਆਉਣ ਵਾਲੇ ਸਮੇਂ 'ਚ ਰਮਨ ਅਰੋੜਾ ਲਈ ਪ੍ਰੇਸ਼ਾਨੀ ਖੜੀ ਹੋ ਸਕਦੀ ਹੈ | ਪੈਸੇ ਦੇ ਲੈਣ ਦੇਣ ਮਾਮਲੇ 'ਚ ਤਾਂ ਇਕ ਬੇਕਰੀ ਵਾਲੇ ਵਲੋਂ ਬਿਆਨ ਦਰਜ ਕਰਵਾਏ ਗਏ ਸਨ ਤਾਂ ਕਈ ਲੋਕਾਂ ਦਾ ਕਹਿਣਾ ਸੀ ਕਿ ਅਟਾਰੀ ਬਾਜ਼ਾਰ 'ਚ ਨਾਜਾਇਜ਼ ਦੁਕਾਨਾਂ ਦੇ ਮਾਮਲੇ 'ਚ ਹੋਏ ਲੈਣ ਦੇਣ ਵਾਲੀ ਜੇਕਰ ਇਕ ਆਡੀਓ ਬਾਹਰ ਆਈ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਆਡੀਓ ਆਉਂਦੇ ਸਮੇਂ 'ਚ ਬਾਹਰ ਆਉਂਦੀਆਂ ਹਨ ਤਾਂ ਰਮਨ ਅਰੋੜਾ ਲਈ ਪੇ੍ਰਸ਼ਾਨੀ ਖੜ੍ਹੀ ਕਰ ਸਕਦੀਆਂ ਹਨ |
ਮਹਿਲਾ ਬਿਲਡਿੰਗ ਇੰਸਪੈਕਟਰ ਨੂੰ ਅੱਜ ਅਦਾਲਤ 'ਚ ਪੇਸ਼ ਕਰੇਗੀ ਵਿਜੀਲੈਂਸ
ਜਲੰਧਰ-ਰਮਨ ਅਰੋੜਾ ਮਾਮਲੇ 'ਚ ਇਕ ਬੇਕਰੀ ਵਾਲੇ ਵਲੋਂ ਰੁਪਏ ਦੇਣ ਦਾ ਬਿਆਨ ਦਰਜ ਕਰਵਾਉਣ ਦੇ ਦੋਸ਼ਾਂ ਦੇ ਤਹਿਤ ਗਿ੍ਫ਼ਤਾਰ ਕੀਤੀ ਨਿਗਮ ਦੀ ਮਹਿਲਾ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ | ਬੀਤੇ ਦਿਨੀਂ ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਸੀ | ਚੇਤੇ ਰਹੇ ਕਿ ਬੇਕਰੀ ਵਾਲੇ ਵਲੋਂ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਸ ਨੇ ਹਰਪ੍ਰੀਤ ਕੌਰ ਨੂੰ ਪੈਸੇ ਦਿੱਤੇ ਸਨ ਤਾਂ ਉਸ ਤੋਂ ਬਾਅਦ ਵਿਜੀਲੈਂਸ ਵਲੋਂ ਹਰਪ੍ਰੀਤ ਕੌਰ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਵਿਜੀਲੈਂਸ ਬਿਊਰੋ ਵਲੋਂ ਹਰਪ੍ਰੀਤ ਕੌਰ ਨੂੰ ਇਸ ਕਰਕੇ ਵੀ ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਸੀ ਕਿਉਂਕਿ ਵਿਜੀਲੈਂਸ ਬਿਊਰੋ ਜਾਣਨਾ ਚਾਹੁੰਦੀ ਸੀ ਕਿ ਉਕਤ ਬਿਲਡਿੰਗ ਇੰਸਪੈਕਟਰ ਵਲੋਂ ਕਿੰਨੇ ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਨੋਟਿਸ ਜਾਰੀ ਕੀਤੇ ਗਏ ਸਨ ਤਾਂ ਉਕਤ ਇਮਾਰਤਾਂ ਦਾ ਬਾਅਦ ਵਿਚ ਕਿ ਬਣਿਆ | ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ 'ਤੇ ਉਕਤ ਮਹਿਲਾ ਬਿਲਡਿੰਗ ਇੰਸਪੈਕਟਰ ਦੇ ਕੈਂਟ ਹਲਕੇ ਵਾਲੇ ਸੈਕਟਰਾਂ 'ਚ ਬਣੀਆਂ ਇਮਾਰਤਾਂ ਵੀ ਸ਼ਾਮਿਲ ਸੀ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ |
ਹਿੰਦੁਸਤਾਨ ਸ਼ਿਵ ਸੈਨਾ ਨੇ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਦਿੱਤੀ ਸ਼ਿਕਾਇਤ
ਜਲੰਧਰ-ਹਿੰਦੁਸਤਾਨ ਸ਼ਿਵ ਸੈਨਾ ਦੇ ਪੰਜਾਬ ਮੁਖੀ ਵਿਨੈ ਕਪੂਰ ਤੇ ਪੰਜਾਬ ਚੇਅਰਮੈਨ ਕਪਿਲ ਭਾਰਦਵਾਜ ਨੇ ਪੁਲਿਸ ਕਮਿਸ਼ਨਰ ਨੂੰ ਵਿਧਾਇਕ ਰਮਨ ਅਰੋੜਾ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ, ਜਿਸ 'ਚ ਵਿਨੈ ਕਪੂਰ ਨੇ ਦੋਸ਼ ਲਗਾਇਆ ਹੈ ਕਿ ਵਿਜੀਲੈਂਸ ਵਲੋਂ ਗਿ੍ਫ਼ਤਾਰ ਕੀਤੇ ਗਏ ਰਮਨ ਅਰੋੜਾ ਨੇ ਜਲੰਧਰ 'ਚ ਚਾਈਨਾ ਡੋਰ ਵੇਚਣ ਵਾਲਿਆਂ ਤੋਂ ਪੈਸੇ ਲਏ ਹਨ | ਵਿਨੈ ਕਪੂਰ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਵਿਧਾਇਕ ਵਿਰੁੱਧ ਧਾਰਾ 307 ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਧਾਇਕ ਨੇ ਪੈਸੇ ਕਮਾਉਣ ਦੇ ਚੱਕਰ 'ਚ ਕਈ ਲੱਖ ਲੋਕਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ ਸੀ ਤੇ ਇਸ ਖ਼ੂਨੀ ਤਾਰ ਕਾਰਨ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ | ਵਿਨੈ ਕਪੂਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਜਿਹੇ ਵਿਅਕਤੀ ਵਿਰੁੱਧ ਕੇਸ ਦਰਜ ਨਹੀਂ ਕਰਦਾ ਹੈ ਤਾਂ ਉਹ ਜਲਦੀ ਹੀ ਮਾਣਯੋਗ ਹਾਈ ਕੋਰਟ ਦੀ ਮਦਦ ਲੈਣਗੇ¢
ਚਾਈਨਾ ਡੋਰ ਵਾਲੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਵਿਜੀਲੈਂਸ ਵਿਭਾਗ-ਬੇਰੀ
ਜਲੰਧਰ-ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਤੇ ਜਲੰਧਰ ਸੈਂਟਰਲ ਹਲਕੇ ਤੋਂ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਵਿਜੀਲੈਂਸ ਵਿਭਾਗ ਕੋਲੋਂ ਇਹ ਮੰਗ ਕੀਤੀ ਹੈ ਕਿ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੋ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ , ਉਸ 'ਚ ਜੋ ਚਾਈਨਾ ਡੋਰ ਵਾਲਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਹ ਬਹੁਤ ਹੀ ਗੰਭੀਰ ਮਾਮਲਾ ਹੈ | ਜਿਸ ਚਾਈਨਾ ਡੋਰ ਤੇ ਸਰਕਾਰ ਨੇ ਰੋਕ ਲਗਾਈ ਹੋਈ ਸੀ ਪਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵਲੋ ਆਪਣੀ ਹੀ ਸਰਕਾਰ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦਿਆਂ, ਕਰੱਪਸ਼ਨ ਕਰਕੇ ਸ਼ਰੇਆਮ ਸ਼ਹਿਰ 'ਚ ਚਾਈਨਾ ਡੋਰ ਦੀ ਵਿਕਰੀ ਕਰਵਾਈ | ਜਿਸ ਨਾਲ ਬਹੁਤ ਹੀ ਜਾਨੀ ਨੁਕਸਾਨ ਹੋਏ ਹਨ ਤੇ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ | ਉਨ੍ਹਾਂ ਦੀ ਵਿਜੀਲੈਂਸ ਵਿਭਾਗ ਅੱਗੇ ਮੰਗ ਹੈ ਕਿ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦੁਆਈ ਜਾਵੇ |
ਪਿਛਲੀ ਖ਼ਬਰ ਵਿਜੀਲੈਂਸ ਵਲੋਂ ਗਿ੍ਫ਼ਤਾਰ ਐਸ. ਆਈ. ਸੁਖਰਾਜ ਸਿੰਘ ਕੱਲ੍ਹ ਤੱਕ ਰਿਮਾਂਡ 'ਤੇ ਅਗਲੀ ਖ਼ਬਰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਪਤੀ ਅਤੇ ਸੱਸ ਨੂੰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।