16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੱਛਮੀ ਹਲਕੇ 'ਚ ਜਗਰਾਤਾ ਰੁਕਵਾਉਣ ਤੋਂ ਭੜਕੇ ਲੋਕ-ਸੀ. ਪੀ. ਨੂੰ ਸ਼ਿਕਾਇਤ <br/>

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਮੰਗ ਪੱਤਰ ਦਿੰਦੇ ਹੋਏ ਸ਼ੀਤਲ ਅੰਗੁਰਾਲ, ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਜਾਰਜ ਸਾਗਰ ਤੇ ਹੋਰ | ਤਸਵੀਰ : ਜੀ. ਪੀ. ਸਿੰਘ <br/> 01-06-2025
ਜਲੰਧਰ, 31 ਮਈ (ਸ਼ਿਵ)-ਪੱਛਮੀ ਵਿਧਾਨ ਸਭਾ ਹਲਕੇ 'ਚ ਜਗਰਾਤਾ ਰੋਕਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਤੇ ਅੱਜ ਪੱਛਮੀ ਹਲਕੇ ਦੇ ਗੁਰੂ ਰਾਮਦਾਸ ਨਗਰ 'ਚ 24 ਮਈ ਨੂੰ ਹੋਣ ਵਾਲੇ ਜਗਰਾਤਾ ਰੋਕਣ ਤੇ ਹਿੰਦੂ ਧਰਮ ਦੇ ਪ੍ਰੋਗਰਾਮ ਦੇ ਬਾਰੇ ਅਪਸ਼ਬਦ ਬੋਲ ਜਗਰਾਤਾ ਕਮੇਟੀ ਦੇ ਨਾਬਾਲਗ ਨੌਜਵਾਨ ਨਾਲ ਮਾਰਕੁੱਟ ਹੋਣ ਬਾਵਜੂਦ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪੱਛਮੀ ਹਲਕੇ ਦੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਸੀਨੀਅਰ ਆਗੂ ਸ਼ੀਤਲ ਅੰਗੁਰਾਲ ਦੀ ਅਗਵਾਈ 'ਚ ਸੀ. ਪੀ. ਧਨਪ੍ਰੀਤ ਕੌਰ ਨੂੰ ਇਕ ਮੰਗ-ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਜਲੰਧਰ ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਤਰਵਿੰਦਰ ਸੋਈ, ਅਜੇ ਬੱਬਲ, ਅਸ਼ਵਨੀ ਢੰਡ, ਮੁਨੀਸ਼ ਬਲ, ਕੁਨਾਲ ਸ਼ਰਮਾ ਤੇ ਹੋਰ ਵੀ ਹਾਜਰ ਸਨ | ਸੀ. ਪੀ. ਨੂੰ ਜਾਣਕਾਰੀ ਦਿੰਦੇ ਹੋਏ ਸ਼ੀਤਲ ਅੰਗੁਰਾਲ ਤੇ ਹੋਰ ਆਗੂਆਂ ਦਾ ਕਹਿਣਾ ਸੀ ਕਿ ਮਾਂ ਭਗਵਤੀ ਦੇ ਜਗਰਾਤੇ ਦੀ ਸਟੇਜ ਤੋੜਨ, ਅਪਸ਼ਬਦ ਬੋਲਣ ਵਾਲੇ ਦੋਸ਼ੀਆਂ ਦੀ ਆਡੀਓ, ਵੀਡੀਓ ਦੀ ਰਿਕਾਰਡਿੰਗ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਮੰਤਰੀ ਦੇ ਦਬਾਅ ਵਿਚ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ | ਅਸ਼ੋਕ ਸਰੀਨ ਨੇ ਕਿਹਾ ਕਿ ਜੇਕਰ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਹਰ ਵਰਗ ਦੇ ਲੋਕ ਇਸ ਧੱਕੇ ਦੇ ਖ਼ਿਲਾਫ਼ ਸੜਕਾਂ 'ਤੇ ਉੱਤਰਨਗੇ | ਇਸ ਮੌਕੇ ਕਿਸ਼ਨ ਲਾਲ ਸ਼ਰਮਾ, ਅਸ਼ਵਨੀ ਅਟਵਾਲ, ਯੋਗੇਸ਼ ਮਲਹੋਤਰਾ, ਸੁਨੀਲ ਚੋਪੜਾ, ਪ੍ਰਦੀਪ ਖੁੱਲਰ, ਅਜੇ ਠਾਕੁਰ, ਰਿਸ਼ੀ ਬਹਿਲ ਤੇ ਹੋਰ ਵੀ ਹਾਜਰ ਸਨ |

ਪਿਛਲੀ ਖ਼ਬਰ ਪਿੰਡ ਸਲਾਰਪੁਰ 'ਚ ਝੱਖੜ ਕਾਰਨ ਕਿਸਾਨ ਦੀ ਤੂੜੀ ਵਾਲੀ ਸ਼ੈੱਡ ਉੱਡੀ <br/> ਅਗਲੀ ਖ਼ਬਰ ਮੀਂਹ ਝੱਖ਼ੜ ਨਾਲ ਕਈ ਜਗ੍ਹਾ ਡਿੱਗੇ ਦਰੱਖਤ, ਬੰਦ ਰਹੀ ਬਿਜਲੀ ਸਪਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।