ਰਤੀਆ, 19 ਜੁਲਾਈ (ਬੇਅੰਤ ਕੌਰ ਮੰਡੇਰ)- ਰਾਮ ਆਸ਼ਰਮ ਸ਼ਿਵ ਮੰਦਰ ਡਾਕ ਕਾਵੜ ਸੰਘ ਦਾ ਜਥਾ ਗੰਗਾ ਜਲ ਲਿਆਉਣ ਲਈ ਸ੍ਰੀ ਰਾਮ ਆਸ਼ਰਮ ਸ਼ਿਵ ਮੰਦਰ ਤੋਂ ਹਰਿਦੁਆਰ ਲਈ ਰਵਾਨਾ ਹੋਇਆ | ਪੰਡਿਤ ਆਚਾਰੀਆ ਕੇਸ਼ਵ ਸ਼ਾਸਤਰੀ ਨੇ ਉਨ੍ਹਾਂ ਨੂੰ ਪੂਜਾ ਅਤੇ ਮੰਤਰਾਂ ਦੇ ਜਾਪ ਦੀਆਂ ਪੂਰੀਆਂ ਰਸਮਾਂ ਨਾਲ ਵਿਦਾ ਕੀਤਾ | ਕਾਵੜ ਸੰਘ ਦੇ ਮੈਂਬਰ ਪੁਨੀਤ ਗੋਇਲ ਨੇ ਦੱਸਿਆ ਕਿ ਸ੍ਰੀ ਰਾਮ ਆਸ਼ਰਮ ਸ਼ਿਵ ਮੰਦਰ ਡਾਕ ਕਾਵੜ ਸੰਘ ਦਾ ਇੱਕ ਸਮੂਹ ਅੱਜ ਹਰਿਦੁਆਰ ਕਾਵੜ ਲਈ ਰਵਾਨਾ ਹੋਇਆ ਹੈ | ਜਥਾ 23 ਜੁਲਾਈ ਨੂੰ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਰਤੀਆ ਪਹੁੰਚੇਗਾ ਅਤੇ ਟਿੱਬਾ ਕਾਲੋਨੀ ਸਥਿਤ ਸ਼੍ਰੀ ਰਾਮ ਆਸ਼ਰਮ ਸ਼ਿਵ ਮੰਦਰ ਵਿਚ ਮਹਾਦੇਵ ਦਾ ਜਲ ਅਭਿਸ਼ੇਕ ਕਰੇਗਾ | ਇਸ ਮੌਕੇ ਪੰਡਿਤ ਕੇਸ਼ਵ ਸ਼ਾਸਤਰੀ, ਪੰਡਿਤ ਨਵੀਨ ਸ਼ਾਸਤਰੀ, ਰਿੰਕੂ ਮੰਗਲਾ, ਪ੍ਰਦੀਪ ਗਰਗ, ਮੋਹਿਤ ਗੁਪਤਾ, ਦੀਪੇਸ਼, ਰਿੰਕੂ ਮਿੱਤਲ ਆਦਿ ਅਤੇ ਸ੍ਰੀ ਰਾਮ ਆਸ਼ਰਮ ਸ਼ਿਵ ਮੰਦਰ ਕਮੇਟੀ ਦੇ ਮੈਂਬਰ ਮੌਜੂਦ ਸਨ |