16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦਿੱਲੀ ਪੁਲਿਸ ਨੇ 5 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ 'ਚ ਲਿਆ <br/>

ਅਜੀਤ ਡੈਸਕ 17-07-2025

ਨਵੀਂ ਦਿੱਲੀ, 16 ਜੁਲਾਈ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਨੇ 5 ਬੰਗਲਾਦੇਸ਼ੀ ਘੁਸਪੈਠੀਆਂ ਨੂੰ ਹਿਰਾਸਤ ਵਿਚ ਲਿਆ ਹੈ | ਇਹ ਘੁਸਪੈਠੀਏ 2017 ਤੋਂ ਭਾਰਤ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਸਨ | ਇਨ੍ਹਾਂ ਘੁਸਪੈਠੀਆਂ ਵਿਚ 3 ਮਰਦ ਅਤੇ 2 ਔਰਤਾਂ ਸ਼ਾਮਿਲ ਹਨ | ਹਰਿਆਣਾ ਵਿਚ ਇਕ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਤੋਂ ਬਾਅਦ ਇਹ ਘੁਸਪੈਠੀਏ ਹਾਲ ਵਿਚ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪਾਲਕ ਖੇਤਰ ਵਿਚ ਆਏ ਸਨ | ਪੁਲਿਸ ਨੇ ਕਿਹਾ ਕਿ ਇਹ ਕਾਰਵਾਈ ਇਕ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕਖੀਤੀ ਗਈ ਸੀ |
ਦੱਖਣੀ ਪੱਛਮੀ ਜ਼ਿਲ੍ਹੇ ਦੇ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਪੰਜ ਬੰਗਲਾਦੇਸ਼ੀ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ ਘੁਸਪੈਠੀਆਂ ਦੀ ਪਛਾਣ ਆਕਾਸ਼ (26), ਚਮਿਲੀ ਖਾਤੂਨ (26), ਮੁਹੰਮਦ ਨਾਹਿਮ (27), ਹਲੀਮਾ ਬੇਗਮ (40) ਅਤੇ ਮੁਹੰਮਦ ਉਸਮਾਨ (13) ਵਜੋਂ ਹੋਈ ਹੈ |
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਸੀ ਕਿ ਪਾਲਮ ਇਲਾਕੇ ਵਿਚ ਕੁਝ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਘੁੰਮ ਰਹੇ ਹਨ | ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸ਼ੱਕੀਆਂ ਕੋਲ ਪਹੁੰਚੀ ਅਤੇ ਉਨ੍ਹਾਂ ਤੋਂ ਪਛਾਣ-ਪੱਤਰ ਮੰਗੇ |
ਪੁਲਿਸ ਨੇ ਕਿਹਾ ਕਿ ਮੁਲਜ਼ਮ ਜਾਇਜ ਦਸਤਾਵੇਜ਼ ਦਿਖਾਉਣ ਵਿਚ ਅਸਫਲ ਰਹੇ | ਉਨ੍ਹਾਂ ਨੇ ਮੰਨਿਆ ਕਿ ਉਹ ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਹਨ ਜੋ 2017 ਵਿਚ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਭਾਰਤ ਦਾਖਲ ਹੋਏ ਸਨ | ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਰਿਵਾੜੀ ਦੇ ਨੋਸਲੀ ਵਿਚ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੇ ਸਨ | ਹਾਲ ਹੀ ਵਿਚ ਇੱਟਾਂ ਦੇ ਭੱਠੇ 'ਤੇ ਕੰਮ ਬੰਦ ਹੋ ਗਿਆ ਸੀ | ਇਸ ਤੋਂ ਬਾਅਦ ਉਹ ਕੰਮ ਦੀ ਭਾਲ ਵਿਚ ਦਿੱਲੀ ਆ ਗਏ |
ਪੁਲਿਸ ਨੇ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਨਾਲ ਸੰਪਰਕ ਕਰ ਕੇ ਇਨ੍ਹਾਂ ਘੁਸਪੈਠੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਤਸਦੀਕ ਅਤੇ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ |

ਪਿਛਲੀ ਖ਼ਬਰ ਸ਼੍ਰੀ ਦਰਬਾਰ ਸਾਹਿਬ ਵਿਖੇ ਬੰਬ ਧਮਾਕੇ ਸਬੰਧੀ ਈਮੇਲ ਭੇਜਣ ਵਾਲੇ ਦੀ ਤੁਰੰਤ ਹੋਵੇ ਗਿ੍ਫ਼ਤਾਰੀ-ਸਿੱਖ ਬ੍ਰਦਰਹੁੱਡ ਇੰਟਰਨ... ਅਗਲੀ ਖ਼ਬਰ ਦਿੱਲੀ ਦੇ ਕਨਾਟ ਪਲੇਸ ਦੀ ਐੱਲ.ਆਈ.ਸੀ. ਇਮਾਰਤ 'ਚ ਬੰਬ ਦੀ ਸੂਚਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।