15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੌਂਸਲ ਜਨਰਲ ਸ਼੍ਰੀ ਲਵੱਨਿਆ ਕੁਮਾਰ ਫÏਨਤਾਨੇਲੇ ਮੰਦਿਰ ਵਿਖੇ ਨਤਮਸਤਕ ਹੋਏ

ਅਜੀਤ ਡੈਸਕ 26-12-2025
ਵੈਨਿਸ (ਇਟਲੀ), 26 ਦਸੰਬਰ (ਹਰਦੀਪ ਸਿੰਘ ਕੰਗ)-ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਕੌਂਸਲ ਜਨਰਲ ਲਵੱਨਿਆ ਕੁਮਾਰ ਬੀਤੇ ਦਿਨੀਂ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਸਥਿੱਤ ਮਾਂ ਦੁਰਗਾ ਸ਼ਕਤੀ ਮੰਦਿਰ ਫÏਨਤਾਨੇਲੇ ਵਿਖੇ ਨਤਮਸਤਕ ਹੋਏ¢ ਇੱਥੇ ਪਹੁੰਚਣ 'ਤੇ ਮੰਦਿਰ ਕਮੇਟੀ ਦੁਆਰਾ ਲਵੱਨਿਆ ਕੁਮਾਰ ਦਾ ਸਵਾਗਤ ਕੀਤਾ ਗਿਆ ¢ ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਲਵੱਨਿਆ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਭਾਰਤੀ ਲੋਕ ਆਪਣੇ ਧਰਮ, ਸੰਸਕ੍ਰਿਤੀ ਅਤੇ ਕਲਾ ਕਿਰਤਾਂ ਨਾਲ਼ ਜੁੜੇ ਹੋਏ ਹਨ ¢ ਲਵੱਨਿਆ ਕੁਮਾਰ ਨੇ ਦੱਸਿਆ ਕਿ ਕੌਂਸਲੇਟ ਜਨਰਲ ਆਫ ਮਿਲਾਨ ਨਾਰਥ ਇਟਲੀ ਵਿਚ ਰਹਿ ਰਹੇ ਭਾਰਤੀਆਂ ਲਈ ਬਿਹਤਰੀਨ ਪਾਸਪੋਰਟ ਸੇਵਾਵਾਂ ਮੁਹੱਈਆਂ ਕਰਵਾਉਣ ਦੇ ਨਾਲ਼-ਨਾਲ਼ ਭਾਰਤੀਆਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਨਿਰੰਤਰ ਯਤਨਸ਼ੀਲ ਹਨ ¢ ਇਸ ਮੌਕੇ ਫੌਨਤਾਨੇਲਾ ਮੰਦਿਰ ਕਮੇਟੀ ਦੁਆਰਾ ਕੌਂਸਲੇਟ ਜਨਰਲ ਦਾ ਵਿਸ਼ੇਸ਼ ਤÏਰ 'ਤੇ ਸਨਮਾਨ ਵੀ ਕੀਤਾ ਗਿਆ¢
ਤਸਵੀਰ: ਇਟਲੀ ਪਿਕ 1, 2

ਤਸਵੀਰ : ਕੰਗ਼
ਪਿਛਲੀ ਖ਼ਬਰ ਪਾਰਮਾ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇੇ ਨੂੰ ਸਮਰਪਿਤ ਸੈਮੀਨਾਰ ਅਗਲੀ ਖ਼ਬਰ 2014 ਤੋਂ ਪਹਿਲਾਂ ਖੇਡਾਂ ਵਿਚ ਮੌਜੂਦ ਭਾਈ-ਭਤੀਜਾਵਾਦ ਹੋਇਆ ਖਤਮ-ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।