08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਥਾਨਕ ਕੌਂਸਲਾਂ ਦੀਆਂ ਉਪ-ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦਾ ਧਿਆਨ ਖਿੱਚਿਆ

ਅਜੀਤ ਡੈਸਕ 25-12-2025
-ਪੇਂਡੂ ਵੋਟਰਾਂ ਨੇ ਰੁਖ ਬਦਲਿਆ, ਲੇਬਰ ਪਾਰਟੀ ਨੂੰ ਵੱਡਾ ਝਟਕਾ
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ 'ਚ ਹਾਲ ਹੀ ਦਿਨਾਂ ਦÏਰਾਨ ਹੋਈਆਂ ਸਥਾਨਕ ਕੌਂਸਲਾਂ ਦੀਆਂ ਉਪ-ਚੋਣਾਂ ਇੰਗਲੈਂਡ ਦੇ ਕਈ ਸ਼ਹਿਰਾਂ ਤੇ ਪੇਂਡੂ ਵਾਰਡਾਂ 'ਚ ਕਰਵਾਈਆਂ ਗਈਆਂ, ਜਿਨ੍ਹਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦਾ ਧਿਆਨ ਖਿੱਚਿਆ ਹੈ | ਇਹ ਚੋਣਾਂ ਉਹਨਾਂ ਇਲਾਕਿਆਂ 'ਚ ਹੋਈਆਂ, ਜਿੱਥੇ ਕੌਂਸਲਰਾਂ ਦੀ ਮÏਤ, ਅਸਤੀਫੇ ਜਾਂ ਅਹੁਦਾ ਛੱਡਣ ਕਾਰਨ ਸੀਟਾਂ ਖਾਲੀ ਹੋਈਆਂ ਸਨ | ਦੱਖਣੀ ਇੰਗਲੈਂਡ ਵਿਚ ਕੇਂਟ ਕਾਊਾਟੀ ਦੇ ਮੈਡਸਟੋਨ, ਐਸ਼ਫੋਰਡ ਤੇ ਟਨਬਿ੍ਜ ਵੈਲਜ਼ ਨਾਲ ਜੁੜੇ ਕੁਝ ਪੇਂਡੂ ਵਾਰਡਾਂ 'ਚ ਉਪ-ਚੋਣਾਂ ਹੋਈਆਂ | ਇਨ੍ਹਾਂ ਇਲਾਕਿਆਂ 'ਚ ਖੇਤੀਬਾੜੀ, ਜ਼ਮੀਨ ਤੇ ਵਿਰਾਸਤੀ ਜਾਇਦਾਦਾਂ ਨਾਲ ਸੰਬੰਧਿਤ ਟੈਕਸ ਮੁੱਖ ਮਸਲਾ ਬਣ ਕੇ ਸਾਹਮਣੇ ਆਇਆ | ਈਸਟ ਆਫ਼ ਇੰਗਲੈਂਡ 'ਚ ਲਿੰਕਨਸ਼ਾਇਰ ਦੇ ਬੋਸਟਨ, ਸਪਾਲਡਿੰਗ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਾਰਡਾਂ 'ਚ ਵੀ ਕੌਂਸਲ ਉਪ-ਚੋਣਾਂ ਕਰਵਾਈਆਂ ਗਈਆਂ | ਇੱਥੇ ਕਿਸਾਨੀ ਇਲਾਕਿਆਂ ਦੇ ਵੋਟਰਾਂ ਨੇ ਰਵਾਇਤੀ ਪਾਰਟੀਆਂ ਤੋਂ ਹਟ ਕੇ ਵੱਖਰਾ ਰੁਖ ਅਪਣਾਇਆ, ਜਿਸ ਨਾਲ ਸਿਆਸੀ ਤਬਦੀਲੀ ਸਾਫ਼ ਨਜ਼ਰ ਆਈ | ਮੱਧ ਇੰਗਲੈਂਡ 'ਚ ਨਾਰਥਹੈਂਪਟਨਸ਼ਾਇਰ ਦੇ ਕੋਰਬੀ, ਕੇਟਰਿੰਗ ਤੇ ਨੇੜਲੇ ਪੇਂਡੂ ਵਾਰਡਾਂ 'ਚ ਵੀ ਸੀਟਾਂ ਲਈ ਚੋਣਾਂ ਹੋਈਆਂ | ਇਨ੍ਹਾਂ ਵਾਰਡਾਂ 'ਚ ਪੇਂਡੂ ਸੇਵਾਵਾਂ, ਸਥਾਨਕ ਟੈਕਸ ਤੇ ਖੇਤੀ ਨਾਲ ਜੁੜੀਆਂ ਨੀਤੀਆਂ 'ਤੇ ਵੋਟਰਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆਈ | ਇਸ ਤੋਂ ਇਲਾਵਾ ਯਾਰਕਸ਼ਾਇਰ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਨਾਰਥ ਯਾਰਕਸ਼ਾਇਰ ਦੇ ਛੋਟੇ ਸ਼ਹਿਰਾਂ ਤੇ ਪਿੰਡਾਂ ਦੇ ਵਾਰਡਾਂ 'ਚ ਵੀ ਉਪ-ਚੋਣਾਂ ਹੋਈਆਂ | ਇੱਥੇ ਵੀ ਪੇਂਡੂ ਵੋਟਰਾਂ ਨੇ ਆਪਣੀ ਵੋਟ ਰਾਹੀਂ ਸਾਫ਼ ਸੰਦੇਸ਼ ਦਿੱਤਾ ਕਿ ਖੇਤੀਬਾੜੀ ਤੇ ਪਿੰਡਾਂ ਨਾਲ ਜੁੜੇ ਮੁੱਦਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਉਪ-ਚੋਣਾਂ ਵੱਖ-ਵੱਖ ਕਾਊਾਟੀਆਂ ਤੇ ਸ਼ਹਿਰਾਂ ਵਿਚ ਹੋਈਆਂ, ਪਰ ਸਭ ਥਾਵਾਂ 'ਤੇ ਪੇਂਡੂ ਇਲਾਕਿਆਂ ਦੀ ਇੱਕੋ ਜਿਹੀ ਸੋਚ ਸਾਹਮਣੇ ਆਈ | ਇਨ੍ਹਾਂ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਆਉਣ ਵਾਲੀਆਂ ਵੱਡੀਆਂ ਚੋਣਾਂ 'ਚ ਇੰਗਲੈਂਡ ਦੇ ਪੇਂਡੂ ਵਾਰਡ ਤੇ ਛੋਟੇ ਸ਼ਹਿਰ ਨਤੀਜਿਆਂ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ |
ਪਿਛਲੀ ਖ਼ਬਰ ਪਾਕਿਸਤਾਨੀ ਯੂਥ ਨੇਤਾ ਨੇ ਭਾਰਤ ਨੂੰ ਦਿੱਤੀ ਮਿਜ਼ਾਈਲ ਹਮਲੇ ਦੀ ਧਮਕੀ ਅਗਲੀ ਖ਼ਬਰ ਕਿਸਾਨਾਂ ਦੀ ਵਿਰਾਸਤੀ ਖੇਤੀਬਾੜੀ ਜ਼ਮੀਨ 'ਤੇ ਟੈਕਸ ਲਗਾਉਣ ਦੇ ਫੈਸਲੇ ਤੋਂ ਬਰਤਾਨੀਆਂ ਸਰਕਾਰ ਪਿੱਛੇ ਹਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।