16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਰਮਨੀਕ ਦੁਸਾਂਝ ਮੈਡੀਕਲ ਵੁਮੈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਉੱਪ ਪ੍ਰਧਾਨ ਬਣੀ <br/>

ਅਜੀਤ ਡੈਸਕ 07-12-2025
ਐਬਟਸਫੋਰਡ, 6 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਲੈਡਨਰ ਨਿਵਾਸੀ ਨਾਮਵਰ ਫੈਮਲੀ ਫਿਜ਼ੀਸ਼ੀਅਨ ਪੰਜਾਬਣ ਡਾਕਟਰ ਰਮਨੀਕ ਦੁਸਾਂਝ ਐਮ.ਡੀ. ਮੈਡੀਕਲ ਵੂਮੈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਉੱਤਰੀ ਅਮਰੀਕਾ ਦੀ ਉੱਪ ਪ੍ਰਧਾਨ ਚੁਣੀ ਗਈ ਹੈ | 25 ਅਕਤੂਬਰ 1919 ਨੂੰ ਹੋਂਦ 'ਚ ਆਈ ਇਸ ਸੰਸਥਾ ਦੇ 106 ਸਾਲਾਂ ਦੇ ਇਤਿਹਾਸ 'ਚ ਇਸ ਵੱਕਾਰੀ ਅਹੁਦੇ 'ਤੇ ਚੁਣੀ ਜਾਣ ਵਾਲੀ ਉਹ ਕੈਨੇਡਾ ਦੀ ਪਹਿਲੀ ਪੰਜਾਬਣ ਡਾਕਟਰ ਹੈ ਤੇ ਵਿਸ਼ਵ ਦੇ 55 ਦੇਸ਼ਾਂ ਦੀਆਂ ਸਿਰਫ ਔਰਤ ਡਾਕਟਰਾਂ ਦੀ ਪ੍ਰਤੀਨਿਧ ਸੰਸਥਾ ਮੈਡੀਕਲ ਵੂਮੈਨਜ਼ ਇੰਟਰਨੈਸ਼ਨਲ ਐਸੋਸੀਏਸ਼ਨ ਦੀ ਸਾਲ 2025-2028 ਵਾਸਤੇ ਚੁਣੀ ਗਈ 13 ਮੈਂਬਰੀ ਐਗਜ਼ੈਕਟਿਵ 'ਚ ਡਾ. ਰਮਨੀਕ ਦੁਸਾਂਝ ਇੱਕੋ ਇਕ ਪੰਜਾਬਣ ਹੈ | ਮੈਡੀਕਲ ਵਿਦਿਆਰਥਣਾਂ ਤੇ ਔਰਤ ਡਾਕਟਰ ਹੀ ਇਸ ਸੰਸਥਾ ਦੀ ਮੈਂਬਰ ਬਣ ਸਕਦੀ ਹੈ | ਅਮਨਪਾਲ ਸਿੰਘ ਦੁਸਾਂਝ ਤੇ ਸੰਜੀਵ ਕੌਰ ਦੁਸਾਂਝ ਦੀ ਹੋਣਹਾਰ ਸਪੁੱਤਰੀ ਡਾ. ਰਮਨੀਕ ਦੁਸਾਂਝ ਫੈਡਰੇਸ਼ਨ ਆਫ ਮੈਡੀਕਲ ਵੂਮੈਨ ਆਫ ਕੈਨੇਡਾ ਤੇ ਡਾਕਟਰਜ਼ ਆਫ ਬੀ.ਸੀ. ਦੀ ਪ੍ਰਧਾਨ ਰਹਿ ਚੁੱਕੀ ਹੈ ਅਤੇ ਸਿਹਤ ਸੰਬੰਧੀ ਡਰੀਮਲੈਂਡ ਨਾਂਅ ਦੀ ਕਿਤਾਬ ਵੀ ਲਿਖ ਚੁੱਕੀ ਹੈ |

ਪਿਛਲੀ ਖ਼ਬਰ ਦਿੱਲੀ ਦੇ ਮੁੱਖ ਮੰਤਰੀ ਕੈਬਨਿਟ ਸਮੇਤ ਕੱਲ੍ਹ ਦਰਬਾਰ ਸਾਹਿਬ ਹੋਣਗੇ ਨਤਮਸਤਕ ਅਗਲੀ ਖ਼ਬਰ ਲੰਡਨ ਵਿਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਦਾ ਕਾਂਸੀ ਦਾ ਮਾਡਲ ਲੰਡਨ ਵਿਚ ਹੋ ਰਿਹਾ ਨਿਲਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।