15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਇਮਰਾਨ ਖ਼ਾਨ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ-ਲੈਫਟੀਨੈਂਟ ਜਨਰਲ

ਅਜੀਤ ਡੈਸਕ 07-12-2025
ਅੰਮਿ੍ਤਸਰ, 6 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਪ੍ਰੈ੍ਰ੍ਰੱਸ ਕਾਨਫਰੰਸ 'ਚ ਕਿਹਾ ਕਿ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਮਾਨਸਿਕ ਤੌਰ 'ਤੇ ਬਿਮਾਰ ਹਨ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ | ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਅਤੇ ਉਨ੍ਹਾਂ ਦੀ ਲੀਡਰਸ਼ਿਪ 'ਤੇ ਹੋਰ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਇਮਰਾਨ ਖ਼ਾਨ ਨਾਲ ਬਿਨਾਂ ਰੋਕ-ਟੋਕ ਲੜਿਆ ਜਾਵੇਗਾ | ਬੁਲਾਰੇ ਨੇ ਅੱਗੇ ਕਿਹਾ ਕਿ ਇਮਰਾਨ ਖਾਨ ਦੀ ਨਿਰਾਸ਼ਾ ਇੰਨੀ ਵੱਧ ਗਈ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਮੈਂ ਉੱਥੇ ਨਹੀਂ ਹਾਂ, ਤਾਂ ਮੈਂ ਕੁਝ ਵੀ ਨਹੀਂ ਹਾਂ | ਚੌਧਰੀ ਨੇ ਅੱਗੇ ਕਿਹਾ ਕਿ ਤੁਹਾਨੂੰ ਮੇਰੇ ਤੋਂ ਇਹ ਸੁਣਨਾ ਅਜੀਬ ਲੱਗੇਗਾ ਕਿਉਂਕਿ ਉਹ ਵਿਅਕਤੀ ਅਤੇ ਉਹ ਜੋ ਬਿਰਤਾਂਤ ਫੈਲਾਅ ਰਿਹਾ ਹੈ, ਇਕ ਰਾਸ਼ਟਰੀ ਸੁਰੱਖਿਆ ਮੁੱਦਾ ਬਣ ਗਿਆ ਹੈ | ਹੁਣ ਜਦੋਂ ਰਾਜਨੀਤੀ ਖ਼ਤਮ ਹੋ ਗਈ ਹੈ ਤਾਂ ਉਨ੍ਹਾਂ ਦਾ ਬਿਰਤਾਂਤ ਪਾਕਿ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਹੈ | ਬੁਲਾਰੇ ਨੇ ਪ੍ਰੈੱਸ ਕਾਨਫਰੰਸ 'ਚ ਇਹ ਵੀ ਕਿਹਾ ਕਿ ਇਮਰਾਨ ਖਾਨ ਦੀਆਂ ਭੈਣਾਂ ਨੇ ਇੰਟਰਵਿਊ ਦਿੱਤੇ ਜੋ ਭਾਰਤੀ ਚੈਨਲਾਂ 'ਤੇ ਪ੍ਰਸਾਰਿਤ ਕੀਤੇ ਗਏ ਸਨ | ਉਨ੍ਹਾਂ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ਜੇਲ੍ਹ 'ਚ ਆਪਣੇ ਪਰਿਵਾਰ ਅਤੇ ਵਕੀਲਾਂ ਨਾਲ ਮਿਲ ਰਹੇ ਹਨ | ਇਨ੍ਹਾਂ ਮੁਲਾਕਾਤਾਂ ਦਾ ਉਦੇਸ਼ ਦੇਸ਼ ਵਿਰੋਧੀ ਬਿਆਨ ਫੈਲਾਉਣਾ ਹੈ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਮਰਾਨ ਖਾਨ ਦੇ ਨਾਂਅ 'ਤੇ ਐਕਸ ਖਾਤਿਆਂ 'ਤੇ ਸਾਂਝੇ ਕੀਤੇ ਗਏ ਸੁਨੇਹੇ ਭਾਰਤੀ ਅਤੇ ਅਫਗਾਨ ਖਾਤਿਆਂ ਦੁਆਰਾ ਫੈਲਾਏ ਜਾ ਰਹੇ ਹਨ |

ਪਿਛਲੀ ਖ਼ਬਰ ਹਰਿਆਣਾ ਦੀ ਸੁਰੂਚੀ ਨੇ ਸ਼ੂਟਿੰਗ ਵਿਸ਼ਵ ਕੱਪ ਜਿੱਤਿਆ <br/> ਅਗਲੀ ਖ਼ਬਰ ਕੈਪਟਨ ਜੈ ਸਿੰਘ ਸੋਹਲ ਦਾ ਓ. ਬੀ. ਈ. ਦੇ ਖ਼ਿਤਾਬ ਨਾਲ ਸ਼ਾਹੀ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।