20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜ਼ਰਦਾਰੀ ਨੇ ਪਾਣੀ ਨੂੰ ਹਥਿਆਰ ਵਜੋਂ ਵਰਤਣ ਵਿਰੁੱਧ ਭਾਰਤ ਨੂੰ ਦਿੱਤੀ ਚਿਤਾਵਨੀ <br/>

ਅਜੀਤ ਡੈਸਕ 07-11-2025
ਅੰਮਿ੍ਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਦੋਹਾ 'ਚ ਸਮਾਜਿਕ ਵਿਕਾਸ ਬਾਰੇ ਸੰਯੁਕਤ ਰਾਸ਼ਟਰ ਵਿਸ਼ਵ ਸੰਮੇਲਨ ਵਿਚ ਭਾਸ਼ਣ ਦੌਰਾਨ ਚਿਤਾਵਨੀ ਦਿੱਤੀ ਕਿ ਭਾਰਤ ਪਾਣੀ ਨੂੰ ਪਾਕਿ ਵਿਰੁੱਧ ਹਥਿਆਰ ਵਜੋਂ ਵਰਤ ਰਿਹਾ ਹੈ, ਜਿਸ ਦੇ ਨਤੀਜੇ ਭਿਆਨਕ ਨਿਕਲਣਗੇ | ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਨਿਆਂ, ਸ਼ਾਂਤੀ ਅਤੇ ਸਮਾਨਤਾ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਦੀ ਉਲੰਘਣਾ 24 ਕਰੋੜ ਪਾਕਿਸਤਾਨੀਆਂ ਲਈ ਇਕ ਗੰਭੀਰ ਖ਼ਤਰਾ ਹੈ ਅਤੇ ਭਾਰਤ ਸਰਕਾਰ ਦੀਆਂ ਅਜਿਹੀਆਂ ਕਾਰਵਾਈਆਂ ਪੂਰੇ ਦੇਸ਼ ਨੂੰ ਪਾਣੀ ਤੋਂ ਵਾਂਝਾ ਕਰਨ ਦੇ ਬਰਾਬਰ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਰਾਸ਼ਟਰਪਤੀ ਜ਼ਰਦਾਰੀ ਨੇ ਕਸ਼ਮੀਰ ਅਤੇ ਫ਼ਲਸਤੀਨ ਨੂੰ ਕਥਿਤ ਸੰਘਰਸ਼ ਨੂੰ ਇਕ-ਸਾਮਾਨ ਦੱਸਦਿਆਂ ਕਿਹਾ ਕਿ ਕਸ਼ਮੀਰ ਅਤੇ ਫ਼ਲਸਤੀਨ ਦੇ ਮੁੱਦੇ ਇੱਕੋ ਸਿੱਕੇ ਦੇ ਦੋ ਪਹਿਲੂ ਹਨ, ਦੋਵੇਂ ਲੋਕ ਸਨਮਾਨ ਨਾਲ ਜੀਣ ਦੇ ਆਪਣੇ ਅਧਿਕਾਰ ਲਈ ਲੜ ਰਹੇ ਹਨ | ਉਨ੍ਹਾਂ ਨੇ ਸਿੰਧੂ ਜਲ ਸੰਕਟ ਨੂੰ ਪਾਣੀ ਦਾ ਬੰਬ ਦੱਸਦਿਆਂ ਕਿਹਾ ਕਿ ਪਾਕਿ ਦੇ ਸਾਰੇ ਬਿਜਲੀ ਪ੍ਰੋਜੈਕਟ ਅਤੇ ਡੈਮ ਇਸ ਪਾਣੀ 'ਤੇ ਬਣੇ ਹਨ | ਇਸ ਲਈ ਅਸੀਂ ਸਮਝਦੇ ਹਾਂ ਕਿ ਇਹ ਸਾਡੇ 'ਤੇ ਪਿਆ ਇਕ ਪਾਣੀ ਦਾ ਬੰਬ ਹੈ, ਜਿਸ ਨੂੰ ਸਾਨੂੰ ਨਕਾਰਾ ਕਰਨਾ ਪਵੇਗਾ |


ਪਿਛਲੀ ਖ਼ਬਰ ਪਾਕਿ ਦੀ ਸਵਾਤ ਘਾਟੀ 'ਚ ਖੁਦਾਈ ਦੌਰਾਨ ਲੱਭਿਆ ਗੰਧਾਰ ਸੱਭਿਅਤਾ ਦਾ 1,200 ਸਾਲ ਪੁਰਾਣਾ ਮੰਦਰ <br/> ਅਗਲੀ ਖ਼ਬਰ ਤਰਨ ਤਾਰਨ ਉਪ-ਚੋਣ ਲਈ ਈ.ਵੀ.ਐੱਮ. ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।