28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਆਪਾਂ ਮੇਲਾ ਦੇਖਣ ਜਾਵਾਂਗੇ

ਅਜੀਤ ਡੈਸਕ 27-09-2025

ਦੁਸਹਿਰੇ ਦਾ ਤਿਉਹਾਰ ਆ ਗਿਆ
ਹਰ ਚਿਹਰੇ 'ਤੇ ਨੂਰ ਛਾ ਗਿਆ।
ਖ਼ੁਸ਼ੀਆਂ ਖ਼ੂਬ ਮਨਾਵਾਂਗੇ,
ਦੁਸਹਿਰੇ ਵਾਲੇ ਦਿਨ ਨੂੰ ਆਪਾਂ,
ਮੇਲਾ ਦੇਖਣ ਜਾਵਾਂਗੇ।

ਕਰਨੀ ਖ਼ੂਬ ਤਿਆਰੀ ਆਪਾਂ
ਪੱਕੀ ਮਨ ਵਿਚ ਧਾਰੀ ਆਪਾਂ
ਦੋਸਤ ਹਾਣੀ ਇਕੱਠੇ ਹੋ ਕੇ
ਮਿਲ ਕੇ ਪੰਧ ਮੁਕਾਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਵੇਖਣ ਜਾਵਾਂਗੇ।

ਕੁੰਭਕਰਨ, ਬੁੱਤ ਰਾਵਣ ਉਥੇ
ਮੇਘਨਾਥ ਸਜਾਵਣ ਉਥੇ
ਮੇਲਾ ਪੂਰਾ ਖ਼ਤਮ ਹੋਣ 'ਤੇ
ਪੈਦਲ ਘਰ ਨੂੰ ਆਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਦੇਖਣ ਜਾਵਾਂਗੇ।

ਸੋਹਣੇ ਸੋਹਣੇ ਕੱਪੜੇ ਪਾਉਣੇ
ਰਾਹ ਵਿਚ ਡਾਢੇ ਸ਼ੋਰ ਮਚਾਉਣੇ
ਬਾਜ਼ਾਰਾਂ ਦੇ ਵਿਚ ਘੁੰਮ ਫਿਰ ਕੇ
ਖੂਬ ਰੌਣਕਾਂ ਲਾਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਦੇਖਣ ਜਾਵਾਂਗੇ।

ਆਤਿਸ਼ਬਾਜ਼ੀ ਚਲਣੇ ਗੋਲੇ
ਹੋਣੇ ਕੰਨ ਸਭਨਾਂ ਦੇ ਬੋਲੇ
ਵੇਸਣ, ਬਰਫ਼ੀ, ਸੇਬ ਤੇ ਕੇਲੇ
ਪਕੌੜੇ ਘਰੀਂ ਲਿਆਵਾਂਗੇ
ਦੁਸਹਿਰੇ ਵਾਲੇ ਦਿਨ ਆਪਾਂ
ਮੇਲਾ ਦੇਖਣ ਜਾਵਾਂਗੇ।

-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾਈਲ : 99884-69564

ਪਿਛਲੀ ਖ਼ਬਰ ਦੁਸਹਿਰਾ ਅਗਲੀ ਖ਼ਬਰ ਤਾਮਿਲਨਾਡੂ 'ਚ ਵੱਡਾ ਹਾਦਸਾ : ਅਦਾਕਾਰ ਵਿਜੇ ਦੀ ਰੈਲੀ 'ਚ ਮਚੀ ਭਾਜੜ, ਬੱਚਿਆਂ ਸਮੇਤ 31 ਲੋਕਾਂ ਦੀ ਮੌ.ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।