12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬੱਚਿਆਂ ਨੂੰ ਲੈ ਕੇ ਹੋਈ ਲੜਾਈ ਬਣ ਗਈ ਬਜ਼ੁਰਗ ਦੀ ਮੌਤ ਦਾ ਕਾਰਨ, ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ <br/>

ਅਜੀਤ ਡੈਸਕ 28-12-2025
ਤਪਾ ਮੰਡੀ, 27 ਦਸੰਬਰ (ਪ੍ਰਵੀਨ ਗਰਗ)-ਤਪਾ ਦੀ ਬਾਜ਼ੀਗਰ ਬਸਤੀ ਵਿਚ ਬੱਚਿਆਂ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ ਇਕ ਬਜ਼ੁਰਗ ਦੀ ਮੌਤ ਦਾ ਕਾਰਨ ਬਣ ਗਈ, ਜਿਸ 'ਤੇ ਪੁਲਿਸ ਨੇ ਦੋ ਚਚੇਰੇ ਭਰਾਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਸਿਟੀ ਇੰਚਾਰਜ ਕਰਮਜੀਤ ਸਿੰਘ ਪਾਸ ਮੁੱਦਈ ਰਾਜਵਿੰਦਰ ਸਿੰਘ ਉਰਫ਼ ਸੱਲੂ ਪੁੱਤਰ ਰਾਮ ਜੀ ਦਾਸ ਵਾਸੀ ਬਾਜ਼ੀਗਰ ਬਸਤੀ ਤਪਾ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਮੇਰੇ ਪਿਤਾ ਰਾਮ ਜੀ ਦਾਸ (60) ਜੋ ਮਿਹਨਤ ਮਜ਼ਦੂਰੀ ਕਰਦਾ ਸੀ | ਸਾਡੇ ਗੁਆਂਢ ਵਿਚ ਹੀ ਰਵੀ ਕੁਮਾਰ ਪੁੱਤਰ ਜਗਸੀਰ ਰਾਮ ਅਤੇ ਅਜੈ ਕੁਮਾਰ ਪੁੱਤਰ ਗੁਰਦੇਵ ਰਾਮ ਵਾਸੀਅਨ ਬਾਜ਼ੀਗਰ ਬਸਤੀ ਤਪਾ ਜੋ ਆਪਸ 'ਚ ਚਚੇਰੇ ਭਰਾ ਹਨ | ਮੇਰੀ ਲੜਕੀ ਸੁਨੀਤਾ ਦੇਵੀ ਅਤੇ ਰਵੀ ਕੁਮਾਰ ਦੀ ਭੈਣ ਰੇਨੂੰ ਜੋ ਆਪਸ ਵਿਚ ਸਹੇਲੀਆਂ ਹਨ | ਮਿਤੀ 25 ਦਸੰਬਰ ਨੂੰ ਮੇਰੀ ਲੜਕੀ ਸੁਨੀਤਾ ਪਾਸ ਉਸ ਦੀ ਸਹੇਲੀ ਰੇਨੂੰ ਆ ਗਈ ਦੇ ਮਗਰ ਹੀ ਉਸ ਦਾ ਭਰਾ ਰਵੀ ਕੁਮਾਰ ਆ ਗਿਆ ਜੋ ਆਪਣੀ ਭੈਣ ਰੇਨੂੰ ਨੂੰ ਫੜ ਕੇ ਆਪਣੇ ਘਰ ਲੈ ਗਿਆ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ ਅਤੇ ਫਿਰ ਰਵੀ ਕੁਮਾਰ ਆਪਣੇ ਘਰੋਂ ਇਕ ਰਾਡ ਲੋਹਾ ਲੈ ਆਇਆ, ਜਿਸ ਨੇ ਆਉਂਦੇ ਸਾਰ ਹੀ ਮੇਰੀ ਲੜਕੀ ਸੁਨੀਤਾ ਦੇਵੀ ਜੋ ਕਿ ਗਲੀ ਵਿਚ ਖੜੀ ਸੀ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਬਾਹਰ ਰqਲਾ ਸੁਣ ਕੇ ਮੇਰੇ ਪਿਤਾ ਘਰੋਂ ਬਾਹਰ ਆ ਗਏ, ਜਿੰਨਾ ਰਵੀ ਕੁਮਾਰ ਨੂੰ ਮੇਰੀ ਲੜਕੀ ਨੂੰ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਉਸ ਨੇ ਤੈਸ਼ 'ਚ ਆ ਕੇ ਆਪਣੇ ਹੱਥ ਵਿਚ ਫੜੀ ਰਾੜ ਲੋਹਾ ਦਾ ਵਾਰ ਮੇਰੇ ਪਿਤਾ ਦੇ ਸਿਰ ਪਰ ਕੀਤਾ ਜਿਸ ਨਾਲ ਮੇਰਾ ਪਿਤਾ ਹੇਠਾਂ ਡਿਗ ਪਿਆ ਅਤੇ ਫਿਰ ਰਵੀ ਕੁਮਾਰ ਦੇ ਚਾਚੇ ਦੇ ਲੜਕੇ ਅਜੈ ਕੁਮਾਰ ਨੇ ਰਵੀ ਕੁਮਾਰ ਦੇ ਘਰ ਦੀ ਛੱਤ ਪਰ ਖੜੇ ਨੇ ਇੱਟਾਂ/ਰੋੜੇ ਚਲਾ ਦਿੱਤੇ | ਜਿਸ ਨਾਲ ਉਸ ਦੇ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ | ਫਿਰ ਆਂਢ-ਗੁਆਂਢ ਦਾ ਇਕੱਠ ਹੋ ਗਿਆ ਅਤੇ ਦੋਵੇਂ ਜਣੇ ਮੌਕੇ ਤੋਂ ਫ਼ਰਾਰ ਹੋ ਗਏ | ਫਿਰ ਮੇਰੇ ਪਰਿਵਾਰਕ ਮੈਂਬਰਾਂ ਨੇ ਮੇਰੇ ਪਿਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤਪਾ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਬਾਹਰ ਰੈਫ਼ਰ ਕਰ ਦਿੱਤਾ | ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ | ਵਜਾ ਰੰਜਸ਼ ਇਹ ਕਿ ਮੇਰੀ ਲੜਕੀ ਅਤੇ ਰੇਨੂੰ ਦੋਵੇਂ ਆਪਸ ਵਿਚ ਸਹੇਲੀਆਂ ਹਨ ਤੇ ਰੇਨੂੰ ਦਾ ਭਰਾ ਰਵੀ ਕੁਮਾਰ ਆਪਣੀ ਭੈਣ ਨੂੰ ਮੇਰੀ ਲੜਕੀ ਨਾਲ ਜਾਣ ਤੋ ਰੋਕਦਾ ਸੀ | ਫ਼ਿਲਹਾਲ ਪੁਲਿਸ ਨੇ ਮੁੱਦਈ ਦੇ ਬਿਆਨਾਂ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੀ ਵਾਰਡਬੰਦੀ ਦੇ ਖਰੜੇ ਉਪਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਨੇ ਚੁੱਕੇ ਇਤਰਾਜ਼... ਅਗਲੀ ਖ਼ਬਰ 31 ਵਿੱਘੇ ਬੇਸ਼ਕੀਮਤੀ ਰਕਬੇ ਨੂੰ ਨਾਜਾਇਜ਼ ਕਬਜ਼ਿਆਂ ਦੀ ਚਾੜਿ੍ਹਆ ਜਾ ਰਿਹਾ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।