12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੇਵਾ ਭਾਰਤੀ ਸਕੂਲ ਵਿਖੇ ਵੀਰ ਬਾਲ ਦਿਵਸ ਮਨਾਇਆ <br/>

ਸੇਵਾ ਭਾਰਤੀ ਬਰਨਾਲਾ ਵਲੋਂ ਚਲਾਏ ਜਾ ਰਹੇ ਉੱਤਮ ਜਨ ਸੇਵਾ ਸਦਨ ਵਿੱਦਿਆ ਮੰਦਰ ਕਿਲ੍ਹਾ ਮਹੱਲਾ ਬਰਨਾਲਾ ਵਿਖੇ ਮੱੁਖ ਮਹਿਮਾਨਾਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ ਤੇ ਸਟਾਫ਼ | ਅਜੀਤ ਤਸਵੀਰ <br/> 26-12-2025
ਬਰਨਾਲਾ, 25 ਦਸੰਬਰ (ਅਸ਼ੋਕ ਭਾਰਤੀ)-ਸੇਵਾ ਭਾਰਤੀ ਬਰਨਾਲਾ ਵਲੋਂ ਚਲਾਏ ਜਾ ਰਹੇ ਉੱਤਮ ਜਨ ਸੇਵਾ ਸਦਨ ਵਿੱਦਿਆ ਮੰਦਰ ਕਿਲ੍ਹਾ ਮਹੱਲਾ ਬਰਨਾਲਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ ਗਿਆ | ਸਮਾਗਮ ਦੌਰਾਨ ਗਿ: ਕਰਮ ਸਿੰਘ ਭੰਡਾਰੀ, ਡਾ: ਜਸਵੰਤ ਸਿੰਘ, ਸ: ਖੜਗ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਇਹ ਪੂਰਾ ਹਫ਼ਤਾ ਬਹੁਤ ਹੀ ਦਰਦਨਾਕ ਸੀ ਜਿਸ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਪੂਰਾ ਸਰਬੰਸ ਕੁਰਬਾਨ ਕਰ ਦਿੱਤਾ | ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਵਿਖੇ ਆਪਣਾ ਸੀਸ ਬਲੀਦਾਨ ਦਿੱਤਾ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਮੁਗ਼ਲਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ | ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ | ਵਿਦਿਆਰਥੀਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ | ਸਮਾਗਮ ਦੌਰਾਨ ਗਿ: ਕਰਮ ਸਿੰਘ ਭੰਡਾਰੀ ਵਲੋਂ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਾਸਤਾਨ ਬਾਰੇ ਲਿਖੀ ਪੁਸਤਕ ਬੱਚਿਆਂ ਨੂੰ ਵੰਡੀ ਗਈ | ਸੇਵਾ ਭਾਰਤੀ ਬਰਨਾਲਾ ਦੇ ਪ੍ਰਧਾਨ ਸੁਭਾਸ਼ ਮੱਕੜਾ, ਸੈਕਟਰੀ ਅੰਮਿ੍ਤ ਲਾਲ ਸਿੰਗਲਾ, ਸਰਪ੍ਰਸਤ ਐਡਵੋਕੇਟ ਜੀਵਨ ਮੋਦੀ ਅਤੇ ਮੀਤ ਪ੍ਰਧਾਨ ਰਜਿੰਦਰ ਪ੍ਰਸਾਦ ਸਿੰਗਲਾ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਸਰਪ੍ਰਸਤ ਗਿਆਨ ਚੰਦ ਸ਼ੇਰਪੁਰ ਵਾਲੇ, ਬਿਕਰਮ ਆਰਿਆ ਸੰਗਠਨ ਮੰਤਰੀ ਪਟਿਆਲਾ ਵਿਭਾਗ, ਜ਼ਿਲ੍ਹਾ ਮੰਤਰੀ ਮਨੀਸ਼ ਬਾਂਸਲ, ਸੁਖਦਰਸ਼ਨ ਸਦਿਓੜਾ, ਐਡਵੋਕੇਟ ਬਾਲ ਮੁਕੰਦ ਬਾਂਸਲ, ਪਵਨ ਸ਼ਰਮਾ, ਪ੍ਰੋ: ਰਜਿੰਦਰ ਕੁਮਾਰ, ਮੈਡਮ ਜੋਤੀ, ਸਤਪਾਲ ਗੁਪਤਾ, ਪਿ੍ੰਸੀਪਲ ਬਿਮਲਾ ਧਰਨੀ, ਰਿੰਪਲ ਸਿੰਗਲਾ, ਸੋਨਿਕਾ, ਸਨੇਹ, ਕਾਜਲ, ਮਮਤਾ, ਮੀਨਾ, ਸਿਲਾਈ ਸੈਂਟਰ ਮੈਡਮ ਅਮਨ ਮਾਹੀ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਔਰਤ ਕਾਬੂ ਅਗਲੀ ਖ਼ਬਰ ਨਸ਼ਾ ਕਰਦਾ ਇੱਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।