12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਐੱਸ.ਡੀ.ਐੱਮ. ਆਯੁਸ਼ ਗੋਇਲ ਵਲੋਂ ਪੈਟਰੋਲ ਪੰਪਾਂ ਦੀ ਚੈਕਿੰਗ <br/>

ਤਪਾ ਵਿਖੇ ਇਕ ਪੈਟਰੋਲ ਪੰਪ 'ਤੇ ਚੈਕਿੰਗ ਦੌਰਾਨ ਐੱਸ.ਡੀ.ਐੱਮ. ਤਪਾ ਆਯੂਸ਼ ਗੋਇਲ | ਤਸਵੀਰ : ਪ੍ਰਵੀਨ ਗਰਗ <br/> 26-12-2025
ਤਪਾ ਮੰਡੀ, 25 ਦਸੰਬਰ (ਪ੍ਰਵੀਨ ਗਰਗ)-ਐੱਸ.ਡੀ.ਐੱਮ ਆਯੂਸ਼ ਗੋਇਲ ਵਲੋਂ ਇਲਾਕੇ ਦੇ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਵਲੋਂ ਪੈਟਰੋਲ ਪੰਪਾਂ 'ਤੇ ਪੈਟਰੋਲ/ਡੀਜ਼ਲ ਦੀ ਗੁਣਵੱਤਾ ਨੂੰ ਦੇਖਣ ਲਈ ਘਣਤਾ, ਅੱਗ ਬੁਝਾਊ ਯੰਤਰ, ਮਾਪ ਅਤੇ ਫਿਲਿੰਗ ਪੰਪ 'ਤੇ ਲੱਗੇ ਮੀਟਰ ਦੇ ਇਲੈਕਟਪੋਨਿਕ ਬਾਕਸ ਦੀ ਜਾਂਚ ਕੀਤੀ ਅਤੇ ਇਸ ਦੇ ਨਾਲ ਹੀ ਡੀ.ਐੱਸ.ਆਰ. ਅਤੇ ਹੋਰ ਰਿਕਾਰਡ ਦੀ ਵੀ ਮੈਚਿੰਗ ਕੀਤੀ | ਉਨ੍ਹਾਂ ਪੈਟਰੋਲ ਅਤੇ ਡੀਜ਼ਲ ਦੀ ਕੁਆਲਿਟੀ, ਸਟਾਕ ਬੋਰਡ, ਸ਼ਿਕਾਇਤ ਤੇ ਸੁਝਾਅ ਬਕਸੇ ਸਬੰਧੀ ਚੈੱਕ ਕਰਨ ਤੋਂ ਇਲਾਵਾ ਪੈਟਰੋਲ ਪੰਪਾਂ 'ਤੇ ਉਪਲਬਧ ਕਰਵਾਈਆਂ ਜਾਣ ਵਾਲੀਆਂ ਜਨ ਸੁਵਿਧਾਵਾਂ ਜਿਵੇਂ ਕਿ ਪੀਣ ਵਾਲਾ ਪਾਣੀ, ਬਾਥਰੂਮ, ਗੱਡੀਆਂ ਵਿਚ ਹਵਾ ਭਰਨ ਵਾਲੀ ਮਸ਼ੀਨ ਆਦਿ ਦਾ ਵੀ ਮੁਆਇਨਾ ਕੀਤਾ | ਉਨ੍ਹਾਂ ਨੇ ਪੈਟਰੋਲ ਪੰਪਾਂ 'ਤੇ ਮੌਜੂਦ ਸਟਾਫ਼ ਨੂੰ ਭਵਿੱਖ ਵਿਚ ਤੇਲ ਦੀ ਮਾਤਰਾ, ਕੁਆਲਿਟੀ ਅਤੇ ਉਕਤ ਜਨ ਸੁਵਿਧਾਵਾਂ ਨੂੰ ਸਹੀ ਰੱਖਣ ਦੀ ਹਦਾਇਤ ਕੀਤੀ | ਇਸ ਦੌਰਾਨ ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਤੇਲ ਪਵਾਉਣ ਤੋਂ ਪਹਿਲਾਂ ਮਸ਼ੀਨ ਉੱਤੇ ਜ਼ੀਰੋ ਚੈੱਕ ਕੀਤੀ ਜਾਵੇ ਅਤੇ ਤੇਲ ਪਵਾਉਣ ਉਪਰੰਤ ਬਿੱਲ ਪ੍ਰਾਪਤ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਬੰਧੀ ਉਨ੍ਹਾਂ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਦੀ ਹੱਦਬੰਦੀ ਅਤੇ ਰਿਜ਼ਰਵੇਸ਼ਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਅਗਲੀ ਖ਼ਬਰ ਸੇਖਾ ਚੌਕ ਤੋਂ ਲੈ ਕੇ ਟਰਾਈਡੈਂਟ ਪੁਲ ਤੱਕ ਸੜਕ 'ਤੇ ਪ੍ਰੀਮਿਕਸ ਦਾ ਸਹੀ ਢੰਗ ਨਾਲ ਕੰਮ ਨਾ ਹੋਣ ਕਾਰਨ ਵਾਹਨ ਚਾਲਕ ਹੋ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।