12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ-ਆਗੂ <br/>

ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮਨਰੇਗਾ ਮਜ਼ਦੂਰ | ਤਸਵੀਰ: ਅਵਤਾਰ ਸਿੰਘ ਅਣਖੀ <br/> 26-12-2025
ਮਹਿਲ ਕਲਾਂ, 25 ਦਸੰਬਰ (ਅਵਤਾਰ ਸਿੰਘ ਅਣਖੀ)-ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਹੌਲੇ-ਹੌਲੇ ਖ਼ਤਮ ਕਰਨ, ਬਿਜਲੀ ਬਿੱਲ ਲਿਆਉਣ ਅਤੇ ਚਾਰ ਨਵੇਂ ਕਿਰਤ ਕੋਡ ਲਾਗੂ ਕਰਨਾ ਗ਼ਰੀਬ ਮਜ਼ਦੂਰਾਂ, ਕਿਸਾਨਾਂ ਦੇ ਮੂਲ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਇਹ ਪ੍ਰਗਟਾਵਾ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਖ਼ਿਆਲੀ ਨੇ ਪਿੰਡ ਧਨੇਰ, ਕਲਾਲ ਮਾਜਰਾ, ਸਹੌਰ, ਮਾਂਗੇਵਾਲ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਮਨਰੇਗਾ, ਜੋ ਗ਼ਰੀਬਾਂ ਲਈ ਕਾਨੂੰਨੀ ਤੌਰ 'ਤੇ ਕੰਮ ਦਾ ਹੱਕ ਸੀ, ਉਸ ਨੂੰ ਨਵੇਂ ਨਾਂਅ ਅਤੇ ਨਵੀਂ ਭਾਸ਼ਾ ਹੇਠ ਕਮਜ਼ੋਰ ਕਰ ਕੇ ਖ਼ਤਮ ਕੀਤਾ ਜਾ ਰਿਹਾ ਹੈ | ਕੰਮ ਮੰਗਣ ਦਾ ਅਧਿਕਾਰ, ਸਮੇਂ 'ਤੇ ਭੁਗਤਾਨ ਅਤੇ ਸਰਕਾਰ ਦੀ ਜ਼ਿੰਮੇਵਾਰੀ-ਇਹ ਸਭ ਗੱਲਾਂ ਹੁਣ ਕਾਗ਼ਜ਼ੀ ਬਣਾ ਕੇ ਰੱਖ ਦਿੱਤੀਆਂ ਗਈਆਂ ਹਨ | ਇਹ ਸਾਫ਼ ਹੈ ਕਿ ਸਰਕਾਰ ਗ਼ਰੀਬ ਨੂੰ ਰੁਜ਼ਗਾਰ ਦੇਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ ਅਤੇ ਉਸ ਨੂੰ ਸਸਤਾ ਮਜ਼ਦੂਰ ਬਣਾ ਕੇ ਕਾਰਪੋਰੇਟ ਖੇਤਰ ਵੱਲ ਧੱਕਣਾ ਚਾਹੁੰਦੀ ਹੈ | ਬਿਜਲੀ ਬਿੱਲ 2025 ਦੇ ਜ਼ਰੀਏ ਬਿਜਲੀ ਵਰਗੀ ਬੁਨਿਆਦੀ ਲੋੜ ਨੂੰ ਮੰਡੀ ਦੀ ਚੀਜ਼ ਬਣਾਇਆ ਜਾ ਰਿਹਾ ਹੈ | ਉਨ੍ਹਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲਾਮਬੰਦ ਹੋ ਕੇ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੰਘਰਸ਼ਾਂ ਦਾ ਹਿੱਸਾ ਬਣਨ | ਇਸ ਮੌਕੇ ਸੁਰਜੀਤ ਸਿੰਘ ਗੋਰਖੀ, ਜਸਵੀਰ ਸਿੰਘ ਸਹੌਰ, ਅਮਨਦੀਪ ਕੌਰ, ਪਵਨ ਕੌਰ, ਕਰਮਜੀਤ ਕੌਰ, ਨਿਰਮਲ ਸਿੰਘ, ਬਲਵੀਰ ਸਿੰਘ, ਰੀਨਾ ਬੇਗ਼ਮ, ਸਰਬਜੀਤ ਕੌਰ ਧਨੇਰ, ਗੁਰਮੇਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੇਖਾ ਚੌਕ ਤੋਂ ਲੈ ਕੇ ਟਰਾਈਡੈਂਟ ਪੁਲ ਤੱਕ ਸੜਕ 'ਤੇ ਪ੍ਰੀਮਿਕਸ ਦਾ ਸਹੀ ਢੰਗ ਨਾਲ ਕੰਮ ਨਾ ਹੋਣ ਕਾਰਨ ਵਾਹਨ ਚਾਲਕ ਹੋ ਰਹ... ਅਗਲੀ ਖ਼ਬਰ ਸ਼ਹਿਣਾ ਦੀ ਲੜਕੀ ਨੇ ਬਿਨਾਂ ਕੋਚਿੰਗ ਦੇ ਕਲਾਈਟ ਤੇ ਆਈਲਟਸ ਕੀਤਾ ਕਲੀਅਰ, ਆਗੂਆਂ ਨੇ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।