14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਟੱਲੇਵਾਲ ਪ੍ਰਾਇਮਰੀ ਸਕੂਲ ਵਿਖੇ ਐਕਸ਼ਨ ਐਗਰੀ ਸਾਇੰਸ ਕੰਪਨੀ ਵਲੋਂ ਕਿਸਾਨ ਦਿਵਸ ਮਨਾਇਆ <br/>

ਅਜੀਤ ਡੈਸਕ 25-12-2025
ਟੱਲੇਵਾਲ, 24 ਦਸੰਬਰ (ਸੋਨੀ ਚੀਮਾ)-ਐਕਸ਼ਨ ਐਗਰੀ ਸਾਇੰਸ ਪ੍ਰਾਈਵੇਟ ਲਿਮਟਿਡ ਪੰਜਾਬ ਵਲੋਂ ਟੱਲੇਵਾਲ ਪ੍ਰਾਇਮਰੀ ਸਕੂਲ ਵਿਖੇ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਕਿਸਾਨ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਬਣਾਏ ਖੇਤੀਬਾੜੀ ਸਬੰਧੀ ਮਾਡਲ ਅਤੇ ਪੋਸਟਰਾਂ ਦੀ ਪ੍ਰਦਰਸ਼ਨੀ ਲਗਾਈ ਗਈ | ਬੱਚਿਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਵਲੋਂ ਕਵੀਸ਼ਰੀਆਂ, ਲੋਕ ਗੀਤ ਤੇ ਲੋਕ ਨਾਚ ਦੀ ਸੁੰਦਰ ਪੇਸ਼ਕਾਰੀ ਕੀਤੀ ਗਈ | ਕੰਪਨੀ ਦੇ ਆਰ.ਸੀ.ਐਮ ਸ੍ਰੀ ਅਦਿਤਿਆ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਹੈਪੀ ਪਲੈਨੇਟ ਹੈਲਥੀ ਪੀਪਲ ਦੇ ਸਲੋਗਨ ਤੇ ਕੰਮ ਕਰਦੀ ਹੈ | ਉਨ੍ਹਾਂ ਦੇ ਨਾਲ਼ ਫ਼ੀਲਡ ਅਫ਼ਸਰ ਬਰਨਾਲਾ ਰਾਮ ਸਿੰਘ ਜੀ ਅਤੇ ਫ਼ੀਲਡ ਅਫ਼ਸਰ ਮੋਗਾ ਹਨੀਫ਼ ਖ਼ਾਨ ਵੀ ਸਨ | ਇਸ ਦੌਰਾਨ ਸਰਪੰਚ ਜੁਗਰਾਜ ਸਿੰਘ ਟੱਲੇਵਾਲ ਨੇ ਬੱਚਿਆਂ ਨੂੰ ਅਗਾਂਹਵਧੂ ਸੋਚ ਅਪਣਾਉਣ ਦਾ ਸੱਦਾ ਦਿੱਤਾ | ਬੀ.ਕੇ.ਯੂ ਏਕਤਾ ਵਲੋਂ ਪ੍ਰਧਾਨ ਓਾਕਾਰ ਸਿੰਘ ਬਰਾੜ, ਬੀ.ਕੇ.ਯੂ ਲੱਖੋਵਾਲ ਦੇ ਕੈਪਟਨ ਹਰਦੀਪ ਸਿੰਘ ਰੰਧਾਵਾ, ਮਾਸਟਰ ਜਸਵੀਰ ਸਿੰਘ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਵਿਰਸੇ ਨਾਲ਼ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਕੰਪਨੀ ਵਲੋਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਅਤੇ ਮੁਹਤਬਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸਕੂਲ ਸਟਾਫ਼ ਨੂੰ ਸਮੁੱਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਜਸਵਿੰਦਰ ਕੌਰ, ਨਾਇਬ ਸਿੰਘ ਬਲਾਕ ਪ੍ਰਧਾਨ ਲੱਖੋਵਾਲ, ਬਾਰਾ ਸਿੰਘ ਟੱਲੇਵਾਲ, ਮੈਡਮ ਮਨਜਿੰਦਰ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਪਰਮਦੀਪ ਕੌਰ, ਚੇਅਰਮੈਨ ਸ਼੍ਰੀਮਤੀ ਕਿਰਨਜੀਤ ਕੌਰ, ਸਾਬਕਾ ਸਰਪੰਚ ਗੁਰਚਰਨ ਸਿੰਘ, ਸ਼ਮਸ਼ੇਰ ਸਿੰਘ ਨੰਬਰਦਾਰ, ਪਰਮਿੰਦਰ ਸਿੰਘ ਨੱਤ, ਰਣਜੀਤ ਸਿੰਘ ਰੂੜੇਕੇ, ਅਮਰਜੀਤ ਸਿੰਘ ਰੰਧਾਵਾ, ਮਾਸਟਰ ਸੁਖਦੇਵ ਸਿੰਘ, ਹਰਨੇਕ ਸਿੰਘ ਮਲਕਾਣਾ, ਬਹਾਦਰ ਸਿੰਘ ਮੰਡੇਰ, ਸੁਰਜੀਤ ਸਿੰਘ, ਹਰਮੰਦਰ ਸਿੰਘ ਅਤੇ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਬਾਲਾ ਸੇਵਾ ਮੰਡਲ ਵਲੋਂ ਸੁੰਦਰ ਕਾਂਡ ਦੇ ਪਾਠ ਕਰਵਾਏ <br/> ਅਗਲੀ ਖ਼ਬਰ ਸਿੱਧ ਬਾਬਾ ਗੰਡੂ ਭਗਤ ਦੀ 42ਵੀਂ ਬਰਸੀ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।