14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਕਾਰੀ ਹਰੇ ਭਰੇ ਦਰਜਨਾਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਪ੍ਰਸ਼ਾਸਨਿਕ ਅਧਿਕਾਰੀ ਬਣੇ ਮੂਕ ਦਰਸ਼ਕ <br/>

ਪਿੰਡ ਬਦਰਾ ਦੀਆਂ ਿਲੰਕ ਸੜਕਾਂ ਦੀਆਂ ਸਾਈਡਾਂ ਤੋਂ ਪੁੱਟੇ ਗਏ ਹਰੇ ਭਰੇ ਰੁੱਖਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 25-12-2025
ਰੂੜੇਕੇ ਕਲਾਂ, 24 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬਲਾਕ ਸ਼ਹਿਣਾ ਦੇ ਪਿੰਡ ਬਦਰਾ ਵਿਖੇ ਿਲੰਕ ਸੜਕਾਂ ਦੀਆਂ ਵਰਮਾ 'ਤੇ ਖੜ੍ਹੇ ਸਰਕਾਰੀ ਹਰੇ ਭਰੇ ਰੁੱਖਾਂ ਦੀ ਪਿਛਲੇ ਮਹੀਨਿਆਂ ਤੋਂ ਲੈ ਕੇ ਅੰਧਾਧੰੁਦ ਕਟਾਈ ਜ਼ੋਰਾਂ 'ਤੇ ਚੱਲ ਰਹੀ ਹੈ | ਜ਼ਿੰਮੇਵਾਰ ਵਿਭਾਗ ਦੇ ਪ੍ਰਸ਼ਾਸਨਿਕ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਗ੍ਰਾਮ ਪੰਚਾਇਤ ਬਦਰਾ ਨੇ ਪਿੰਡ ਦੀਆਂ ਿਲੰਕ ਸੜਕਾਂ ਦੀਆਂ ਵਰਮਾ ਦੀ ਸਫ਼ਾਈ ਕਰਵਾ ਕੇ ਮਿੱਟੀ ਪਾਈ ਸੀ | ਿਲੰਕ ਸੜਕ ਨਾਲ ਲੱਗਦੀ ਜ਼ਮੀਨ ਦੇ ਮਾਲਕ ਕਾਸ਼ਤਕਾਰ ਕਿਸਾਨਾਂ ਨੇ ਸੈਂਕੜੇ ਹਰੇ ਭਰੇ ਰੁੱਖ ਿਲੰਕ ਸੜਕਾਂ ਦੀਆਂ ਵਰਮਾ ਤੋਂ ਪੁੱਟ ਕੇ ਵੇਚ ਦਿੱਤੇ ਹਨ | ਲਿੰਕ ਸੜਕਾਂ ਦੀ ਵਰਮਾ ਤੋਂ ਹਰੇ ਭਰੇ ਰੁੱਖ ਪੱੁਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਵਿਭਾਗ ਕਾਰਵਾਈ ਕਰਨ ਲਈ ਅੱਗੇ ਨਹੀਂ ਆ ਰਿਹਾ ਹੈ | ਪੰਚਾਇਤ ਦੇ ਮੁਹਤਬਰ ਵਿਅਕਤੀਆਂ ਨੇ ਦੱਸਿਆ ਕਿ ਿਲੰਕ ਸੜਕਾਂ ਤੋਂ ਹਰੇ ਭਰੇ ਰੁੱਖ ਪੁੱਟਣੇ ਬਹੁਤ ਗ਼ਲਤ ਗੱਲ ਹੈ ਪ੍ਰੰਤੂ ਪਿੰਡ ਵਿਚ ਦੁਸ਼ਮਣੀ ਪੈਣ ਕਰ ਕੇ ਕੋਈ ਬੋਲਦਾ ਨਹੀਂ ਹੈ | ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀ ਕਾਰਵਾਈ ਕਰਨ ਦੀ ਜ਼ਿੰਮੇਵਾਰ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦੇ ਜ਼ਿੰਮੇ ਲਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ | ਜਦੋਂ ਕਿ ਿਲੰਕ ਸੜਕਾਂ ਵਾਲੀ ਜਗ੍ਹਾ ਦੀ ਮਾਲਕੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਨਾਮ ਬੋਲਦੀ ਹੈ | ਵਣ ਵਿਭਾਗ ਬਰਨਾਲਾ ਦੇ ਅਧਿਕਾਰੀ ਵੀ ਬਣਦੀ ਕਾਰਵਾਈ ਕਰਨ ਤੋਂ ਇਹ ਕਹਿ ਕੇ ਪਾਸਾ ਵੱਟ ਰਹੇ ਹਨ ਕਿ ਇਹ ਸੜਕਾਂ ਦੀਆਂ ਸਾਈਡਾਂ 'ਤੇ ਖੜ੍ਹੇ ਰੁੱਖਾਂ ਦੀ ਸਾਡੀ ਮਾਲਕੀ ਨਹੀਂ ਹੈ | ਪਿੰਡ ਬਦਰਾ ਦੇ ਦੋ ਵਿਅਕਤੀਆਂ ਦੀ ਪਿੰਡ ਵਾਸੀਆਂ ਵਲੋਂ ਸ਼ਿਕਾਇਤ ਕਰਨ ਉਪਰੰਤ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਦੀ ਨੀਂਦ ਖੁੱਲ੍ਹੀ ਹੈ | ਸੈਂਕੜਿਆਂ ਦੀ ਵੱਡੀ ਗਿਣਤੀ ਵਿਚ ਪਿੰਡ ਦੀਆਂ ਲਿੰਕ ਸੜਕਾਂ ਤੋਂ ਹਰੇ ਭਰੇ ਰੁੱਖ ਪੁੱਟਣ ਵਾਲੇ ਦਰਜਨਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੇ ਚੱੁਪ ਵੱਟੀ ਹੋਈ ਹੈ | ਸਰਕਾਰੀ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਕਰ ਕੇ ਇਲਾਕੇ ਵਿਚੋਂ ਰੋਜ਼ਾਨਾ ਵੱਡੀ ਗਿਣਤੀ 'ਚ ਸਰਕਾਰੀ ਰੁੱਖਾਂ ਨੂੰ ਪੱੁਟਿਆ ਜਾ ਰਿਹਾ ਹੈ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ. ਬਰਨਾਲਾ ਤੋਂ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪਿੰਡਾਂ ਦੀਆਂ ਿਲੰਕ ਸੜਕਾਂ ਤੋਂ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਵਿਸ਼ੇਸ਼ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਟੀਮ ਗਠਿਤ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਅਭੈ ਓਸਵਾਲ ਟਾਊਨਸ਼ਿਪ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਅਤਿ-ਆਧੁਨਿਕ ਸਹੂਲਤਾਂ <br/> ਅਗਲੀ ਖ਼ਬਰ ਪੰਜਾਬ ਦੇ ਕਿਸਾਨ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ-ਰਾਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।