28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲਵਦੀਪ ਸਿੰਘ ਭਗਤਪੁਰਾ ਦੇ ਹੱਕ ਵਿਚ ਬੁਰਜ ਫ਼ਤਹਿਗੜ੍ਹ ਵਿਖੇ ਹੋਇਆ ਭਰਵਾਂ ਇਕੱਠ <br/>

ਅਜੀਤ ਡੈਸਕ 08-12-2025
ਸ਼ਹਿਣਾ, 7 ਦਸੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਲਵਦੀਪ ਸਿੰਘ ਭਗਤਪੁਰਾ ਦੇ ਹੱਕ ਵਿਚ ਪਿੰਡ ਬੁਰਜ ਫ਼ਤਿਹਗੜ੍ਹ ਵਿਖੇ ਮੀਟਿੰਗ ਦੌਰਾਨ ਭਰਵਾਂ ਇਕੱਠ ਚੋਣ ਰੈਲੀ ਦਾ ਰੂਪ ਧਾਰ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸੈਕਟਰੀ ਨੇ ਕਿਹਾ ਕਿ ਲਵਦੀਪ ਸਿੰਘ ਭਗਤਪੁਰਾ ਹਲਕਾ ਵਿਧਾਇਕ ਦੇ ਨਜ਼ਦੀਕੀ ਸਾਥੀ ਹਨ | ਜਿਸ ਲਈ ਲਵਦੀਪ ਸਿੰਘ ਭਗਤਪੁਰਾ ਵਲੋਂ ਪਿਛਲੇ ਸਮੇਂ ਦੌਰਾਨ ਪਾਰਟੀ ਲਈ ਪਾਏ ਯੋਗਦਾਨ ਅਤੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਸਬੰਧੀ ਕੀਤੇ ਲੰਬੇ ਸੰਘਰਸ਼ ਦਾ ਮੱੁਲ ਮੋੜਨ ਦਾ ਸਮਾਂ ਆਇਆ ਹੈ ਅਤੇ ਇਨ੍ਹਾਂ ਨੂੰ ਜਿਤਾ ਕੇ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਦਾ ਸਮੂਹ ਵਾਸੀਆਂ ਨੇ ਉਪਰਾਲਾ ਕਰਨਾ ਹੈ | ਇਸ ਸਮੇਂ ਬਬਲੀ ਸਿੰਘ ਸਾਬਕਾ ਸਰਪੰਚ, ਹਰਮੇਲ ਸਿੰਘ ਭਗਤਪੁਰਾ, ਡਾ. ਸੇਰ ਸਿੰਘ ਪੰਚ, ਮਹਿੰਦਰ ਸਿੰਘ ਭੱੁਲਰ, ਜਗਸੀਰ ਸਿੰਘ, ਹਾਕਮ ਸਿੰਘ, ਸਿਲੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਬਿਨਾਂ ਮੁਕਾਬਲਾ ਜੇਤੂ ਰਹੇ ਗੋਰਖਾ ਸਿੰਘ ਦਾ ਪਿੰਡ ਵਾਸੀਆਂ ਤੇ ਕਾਂਗਰਸੀ ਆਗੂਆਂ ਵਲੋਂ ਸਵਾਗਤ <br/> ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਸ਼ਹਿਣਾ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।