26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਆਪ' ਉਮੀਦਵਾਰ ਸ਼ਿੰਦਰ ਕੌਰ ਦੇ ਹੱਕ ਵਿਚ ਐੱਮ. ਪੀ. ਮੀਤ ਹੇਅਰ ਨੇ ਕੀਤੀ ਮੀਟਿੰਗ <br/>

ਅਜੀਤ ਡੈਸਕ 08-12-2025
ਹੰਡਿਆਇਆ, 7 ਦਸੰਬਰ (ਗੁਰਜੀਤ ਸਿੰਘ ਖੱੁਡੀ)-ਪੰਚਾਇਤ ਸੰਮਤੀ ਧਨੌਲਾ ਖ਼ੁਰਦ ਜ਼ੋਨ ਤੋਂ 'ਆਪ' ਦੇ ਉਮੀਦਵਾਰ ਬੀਬੀ ਸ਼ਿੰਦਰ ਕੌਰ ਦੇ ਹੱਕ ਵਿਚ ਪਿੰਡ ਧਨੌਲਾ ਖ਼ੁਰਦ ਵਿਖੇ ਸੰਸਦ ਮੈਂਬਰ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਪਾਲ ਸਿੰਘ, ਜਸਵਿੰਦਰ ਸਿੰਘ ਕਾਕਾ, ਰੁਪਿੰਦਰ ਸਿੰਘ ਢਿੱਲੋਂ, ਹਰਦੇਵ ਕਾਲਾ ਬਲਾਕ ਪ੍ਰਧਾਨ, ਲਖਵੀਰ ਸਿੰਘ, ਕੁਲਵੀਰ ਸਿੰਘ ਪੰਚ, ਅਮਰਜੀਤ ਸਿੰਘ, ਬਸਾਵਾ ਸਿੰਘ ਭਰੀ ਐਮ.ਸੀ., ਸਰਪੰਚ ਅਮਰੀਕ ਸਿੰਘ, ਸਰਪੰਚ ਗੁਰਵਿੰਦਰ ਸਿੰਘ ਗੋਗੀ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨ ਸੇਵਾ ਮੇਲਾ ਲਗਾਇਆ <br/> ਅਗਲੀ ਖ਼ਬਰ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਚੋਣ ਮੁਹਿੰਮ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।