26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰਜਿੰਦਰ ਸਿੰਘ ਰਿੰਕੂ ਦੇ ਹੱਕ ਵਿਚ ਨਰਾਇਣਗੜ੍ਹ ਸੋਹੀਆਂ ਵਿਖੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 08-12-2025
ਟੱਲੇਵਾਲ, 7 ਦਸੰਬਰ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਿੰਦਰ ਸਿੰਘ ਰਿੰਕੂ ਦੇ ਹੱਕ ਵਿਚ ਨਰਾਇਣਗੜ੍ਹ ਸੋਹੀਆ ਵਿਖੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਇੰਚਾਰਜ ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਵਿਚ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਭਰਵਾਂ ਹੁੰਗਾਰਾ ਮਿਲਿਆ | ਇਸ ਮੌਕੇ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਗੁਮਰਾਹ ਕੀਤਾ ਗਿਆ ਅਤੇ ਹੁਣ ਲੋਕ ਭਲੀਭਾਂਤ ਇਨ੍ਹਾਂ ਦੇ ਝੂਠੇ ਦਾਅਵੇ ਅਤੇ ਵਾਅਦਿਆਂ ਨੂੰ ਸਮਝ ਗਏ ਹਨ | ਜਿਸ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਮੁੜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਬਣਾਉਣਗੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿਚ ਹਲਕੇ ਦੇ ਸਮੁੱਚੇ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਉਮੀਦਵਾਰ ਚੜ੍ਹਦੀ ਕਲਾ ਵਿਚ ਹਨ ਅਤੇ ਉਕਤ ਚੋਣਾਂ ਨੂੰ ਲੋਕਾਂ ਦੇ ਸਹਿਯੋਗ ਸਦਕਾ ਫ਼ਤਿਹ ਕਰਨਗੇ | ਇਸ ਮੌਕੇ ਗੋਰਖਾ ਸਿੰਘ ਸੰਮਤੀ ਮੈਂਬਰ, ਅਮਨਦੀਪ ਸਿੰਘ ਟੱਲੇਵਾਲ, ਮੁਕੰਦ ਸਿੰਘ ਪੂਨੀਆ, ਤੇਜਿੰਦਰ ਸਿੰਘ ਸਾਬਕਾ ਸਰਪੰਚ, ਕਿ੍ਸ਼ਨ ਸਿੰਘ ਸਰਪੰਚ, ਸੁਦਾਗਰ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਬਰਨਾਲਾ ਦੇ 10 ਜ਼ੋਨਾਂ ਲਈ 35 ਉਮੀਦਵਾਰ ਅਜ਼ਮਾ ਰਹੇ ਨੇ ਆਪਣੀ ਕਿਸਮਤ <br/> ਅਗਲੀ ਖ਼ਬਰ 48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਤਿੰਨ ਕਾਬੂ, ਦੋ ਵੱਖ-ਵੱਖ ਮਾਮਲੇ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।