26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਮਰਗੜ੍ਹ ਥਾਣੇ ਤੋਂ ਹਵਾਲਾਤੀ ਦੇ ਫ਼ਰਾਰ ਹੋਣ ਦੀ ਚਰਚਾ, ਪੁਲਿਸ ਪ੍ਰਬੰਧਾਂ 'ਤੇ ਸਵਾਲ <br/>

ਅਜੀਤ ਡੈਸਕ 08-12-2025
ਅਮਰਗੜ੍ਹ•, 7 ਦਸੰਬਰ (ਜਤਿੰਦਰ ਮੰਨਵੀ)-ਅਮਰਗੜ੍ਹ ਪੁਲਿਸ ਥਾਣੇ ਵਿਚੋਂ ਇੱਕ ਹਵਾਲਾਤੀ ਦੇ ਫ਼ਰਾਰ ਹੋਣ ਬਾਰੇ ਇਲਾਕੇ 'ਚ ਚਰਚਾ ਜੋਰਾਂ 'ਤੇ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਮਲੇਰਕੋਟਲਾ ਦਾ ਰਹਿਣ ਵਾਲਾ ਇਕ ਵਿਅਕਤੀ ਕਿਸੇ ਮਾਮਲੇ 'ਚ ਅਮਰਗੜ•ਪੁਲਿਸ ਵਲੋਂ ਲਿਆਂਦਾ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਉਸ ਨੇ ਉਲਟੀ ਆਉਣ ਦਾ ਬਹਾਨਾ ਬਣਾਇਆ ਅਤੇ ਬਾਥਰੂਮ ਜਾਣ ਦੀ ਆਗਿਆ ਲੈ ਕੇ ਅਚਾਨਕ ਰਫ਼ੂ-ਚੱਕਰ ਹੋ ਗਿਆ | ਹਾਲਾਂਕਿ, ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਨੰੂ ਕੁਝ ਸਮੇਂ ਬਾਅਦ ਮੁੜ ਕਾਬੂ ਕਰ ਲਿਆ | ਬੇਸ਼ੱਕ ਇਸ ਖ਼ਬਰ ਦੀ ਕੋਈ ਸਰਕਾਰੀ ਜਾਂ ਪੁਖ਼ਤਾ ਪੁਸ਼ਟੀ ਨਹੀਂ ਹੈ, ਪਰ ਲੋਕਾਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹਵਾਲਾਤੀ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਕੁੰਡਾ ਲਾ ਕੇ ਕਿਵੇਂ ਨਿਕਲ ਗਿਆ ਅਤੇ ਇਹ ਸੁਰੱਖਿਆ ਤੇ ਨਿਗਰਾਨੀ ਵਿਚ ਇੰਨੀ ਵੱਡੀ ਲਾਪਰਵਾਹੀ ਕਿਵੇਂ ਹੋ ਗਈ | ਇਸ ਮਾਮਲੇ 'ਚ ਥਾਣਾ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ•ਾਂ ਨੇ ਕਿਹਾ ਕਿ ਉਹ ਇਸ ਵੇਲੇ ਭੋਗ ਤੇ ਹਨ ਅਤੇ ਉਨ•ਾਂ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ | ਉਨ•ਾਂ ਵਲੋਂ ਜਾਣਕਾਰੀ ਲੈ ਕੇ ਮੁੜ ਫ਼ੋਨ ਕਰਨ ਦਾ ਭਰੋਸਾ ਤਾਂ ਦਿੱਤਾ ਗਿਆ, ਪਰ ਬਾਅਦ ਵਿਚ ਕੋਈ ਸੰਪਰਕ ਨਹੀਂ ਕੀਤਾ ਗਿਆ |

ਪਿਛਲੀ ਖ਼ਬਰ ਗੁਰਦੁਆਰਾ ਅਕਾਲਜੋਤ ਸਾਹਿਬ ਤਪ ਅਸਥਾਨ ਸ਼ਹੀਦਾਂ ਤੋਂ ਸਜਾਏ ਨਗਰ ਕੀਰਤਨ ਦਾ ਵੱਖ-ਵੱਖ ਪਿੰਡਾਂ ਵਿਚ ਭਰਵਾਂ ਸਵਾਗਤ <br/>... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਸ਼ਪਾਲ ਕੌਰ ਤੇ ਬਲਾਕ ਸੰਮਤੀ ਉਮੀਦਵਾਰ ਸਵਰਨ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।