13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਮਾਜ ਸੇਵੀਆਂ ਨੇ ਸ਼ਹਿਰ ਵਾਸੀਆਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਦਾ ਦਿੱਤਾ ਸੱਦਾ <br/>

ਕੂੜਾ ਕਰਕਟ ਇਕੱਠਾ ਕਰ ਕੇ ਲਿਫ਼ਾਫ਼ਿਆਂ 'ਚ ਪਾਉਣ ਉਪਰੰਤ ਤਪਾ ਦੇ ਸਮਾਜ ਸੇਵੀ | ਤਸਵੀਰ : ਪ੍ਰਵੀਨ ਗਰਗ <br/> 23-11-2025
ਤਪਾ ਮੰਡੀ, 22 ਨਵੰਬਰ (ਪ੍ਰਵੀਨ ਗਰਗ)-ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਤੋਂ ਮੁਹੱਲੇ ਦੇ ਆਲ਼ੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਆਪਣੇ ਘਰਾਂ ਦਾ ਕੂੜਾ ਗਿੱਲਾ ਅਤੇ ਸੁੱਕਾ ਵੱਖਰੇ-ਵੱਖਰੇ ਡਸਟਬਿੱਨਾਂ ਵਿਚ ਪਾਉਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਸੰਵਾਰਿਆ ਜਾ ਸਕੇ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਫ਼ਾਈ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਫ਼ਾਈ ਮੁਹਿੰਮ 'ਚ ਭਰਪੂਰ ਸਹਿਯੋਗ ਕਰਨਾ ਚਾਹੀਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਦੁਕਾਨਾਂ ਦਾ ਕੂੜਾ ਗਲੀਆਂ ਸੜਕਾਂ 'ਤੇ ਖੱੁਲ੍ਹੇ ਪਲਾਟਾਂ ਵਿਚ ਨਾ ਸੁੱਟ ਕੇ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ | ਇਸ ਮੌਕੇ ਸਮਾਜ ਸੇਵੀ ਨਰੇਸ਼ ਮਿੱਤਲ ਵਲੋਂ ਵੱਡੀ ਗਿਣਤੀ 'ਚ ਗਰਾਊਾਡ ਦੇ ਆਲ਼ੇ ਦੁਆਲੇ ਪੌਦੇ ਵੀ ਲਗਾਏ ਗਏ, ਜਿਨ੍ਹਾਂ ਦਾ ਸਹਿਯੋਗ ਮਨੀਸ਼ ਬਾਂਸਲ, ਵਿੱਕੀ ਸਿੰਗਲਾ ਰੋਹਣੀ, ਮੋਹਨ ਲਾਲ ਤਾਜੋ, ਰਾਜੂ ਮੌੜ ਆਦਿ ਹੋਰ ਪਤਵੰਤਿਆਂ ਨੇ ਦਿੱਤਾ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਲਾਕੇ ਵਿਚ ਵੱਧ ਤੋਂ ਵੱਧ ਪੌਦੇ ਲਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਿਆ ਜਾ ਸਕੇ | ਇਸ ਮੌਕੇ ਧਰਮਿੰਦਰ ਬਾਂਸਲ, ਕਾਕੂ ਬਾਂਸਲ, ਤਰਸੇਮ ਚੰਦ ਖਿੱਲੂ ਆਦਿ ਹੋਰ ਸਮਾਜ ਸੇਵੀ ਮੌਜੂਦ ਸਨ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਅÏਰਤ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ 71 ਕਰੋੜ ਦੀਆਂ ਗਰਾਂਟਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।