29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਐੱਸ.ਐੱਸ.ਡੀ. ਕਾਲਜ ਵਿਖੇ ਸੈਮੀਨਾਰ ਕਰਵਾਇਆ <br/>

ਐੱਸ.ਐੱਸ.ਡੀ. ਕਾਲਜ ਬਰਨਾਲਾ ਵਿਖੇ 'ਨਸ਼ਿਆਂ ਦੀ ਭਾਰਤ ਵਿਚ ਆਮਦ, ਨਸ਼ਿਆਂ ਦੀ ਆਦਤ ਦੇ ਕਾਰਨ ਅਤੇ ਮੋਬਾਈਲ ਆਦਤ ਦੇ ਪ੍ਰਭਾਵ' ਵਿਸ਼ੇ ਸਬੰਧੀ ਕਰਵਾਏ ਸੈਮੀਨਾਰ ਦਾ ਦਿ੍ਸ਼ | ਅਜੀਤ ਤਸਵੀਰ <br/> 19-11-2025
ਬਰਨਾਲਾ, 18 ਨਵੰਬਰ (ਅਸ਼ੋਕ ਭਾਰਤੀ)-ਐੱਸ.ਐੱਸ.ਡੀ. ਕਾਲਜ ਬਰਨਾਲਾ ਵਿਖੇ 'ਨਸ਼ਿਆਂ ਦੀ ਭਾਰਤ ਵਿਚ ਆਮਦ, ਨਸ਼ਿਆਂ ਦੀ ਆਦਤ ਦੇ ਕਾਰਨ ਅਤੇ ਮੋਬਾਈਲ ਆਦਤ ਦੇ ਪ੍ਰਭਾਵ' ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਪਿ੍ੰਸੀਪਲ ਡਾ: ਰਾਕੇਸ਼ ਜਿੰਦਲ ਨੇ ਕਿਹਾ ਕਿ ਨਸ਼ਿਆਂ ਅਤੇ ਤਕਨੀਕੀ ਆਦਤਾਂ ਦੋਵੇਂ ਹੀ ਆਧੁਨਿਕ ਸਮਾਜ ਲਈ ਗੰਭੀਰ ਚੁਨੌਤੀਆਂ ਹਨ, ਅਤੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਨਾ ਸਾਡੀ ਜ਼ਿੰਮੇਵਾਰੀ ਹੈ | ਮੁੱਖ ਬੁਲਾਰੇ ਡਾ: ਜਸਪਾਲ ਸਿੰਘ ਢਿੱਲੋਂ, ਪ੍ਰੋ: ਭਾਰਤ ਭੂਸ਼ਨ ਨੇ ਨਸ਼ਿਆਂ ਦੀ ਭਾਰਤ ਵਿਚ ਆਮਦ ਬਾਰੇ ਦੱਸਦਿਆਂ ਕਿਹਾ ਕਿ ਸਰਹੱਦੀ ਤਸਕਰੀ, ਅੰਤਰਰਾਸ਼ਟਰੀ ਨਸ਼ਾ-ਕਾਰੋਬਾਰ ਅਤੇ ਮਾਲੀ ਲਾਭ ਦੀ ਲਾਲਚ ਇਸ ਦਾ ਮੁੱਖ ਕਾਰਨ ਹਨ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਆਮ ਤੌਰ 'ਤੇ ਯੁਵਕਾਂ ਵਿਚ ਸਾਥੀ ਦਬਾਅ, ਮਨੋਵਿਗਿਆਨਕ ਤਣਾਅ, ਪਰਿਵਾਰਕ ਅਣਗਹਿਲੀ ਅਤੇ ਜੀਵਨ ਵਿਚ ਦਿਸ਼ਾ ਦੀ ਕਮੀ ਕਾਰਨ ਵਧਦਾ ਹੈ | ਉਨ੍ਹਾਂ ਨੇ ਨਾਲ ਹੀ ਮੋਬਾਈਲ ਦੀ ਆਦਤ ਨੂੰ ਆਧੁਨਿਕ ਸਮੇਂ ਦਾ 'ਡਿਜੀਟਲ ਨਸ਼ਾ' ਕਰਾਰ ਦਿੰਦੇ ਹੋਏ ਕਿਹਾ ਕਿ ਬੇਹਿਸਾਬ ਮੋਬਾਈਲ ਵਰਤੋਂ ਯੁਵਕਾਂ ਦੀ ਇਕਾਗ੍ਰਤਾ ਨੂੰ ਘਟਾਉਂਦੀ ਹੈ, ਨੀਂਦ ਦੀ ਗੜਬੜ, ਅਕੇਲਾਪਣ ਅਤੇ ਮਾਨਸਿਕ ਦਬਾਅ ਪੈਦਾ ਕਰਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਲਾਈਕਾਂ ਦੀ ਤਲਾਸ਼, ਆਨਲਾਈਨ ਗੇਮਾਂ, ਰੀਲਾਂ ਤੇ ਨੋਟੀਫਿਕੇਸ਼ਨਜ਼ ਦੀ ਲਤ ਮੋਬਾਈਲ ਨੂੰ ਇਕ ਨਵਾਂ ਨਸ਼ਾ ਬਣਾ ਰਹੀ ਹੈ | ਇਸ ਮੌਕੇ ਪ੍ਰੋ: ਹਰਦੀਪ ਕੌਰ, ਪ੍ਰੋ: ਚਰਨਜੀਤ ਸਿੰਘ, ਪ੍ਰੋ: ਗੁਰਪਿਆਰ ਸਿੰਘ, ਪ੍ਰੋ: ਸੁਨੀਤਾ ਰਾਣੀ, ਪ੍ਰੋ: ਸੀਮਾ, ਪ੍ਰੋ: ਸਰਬਜੀਤ ਕੌਰ, ਪ੍ਰੋ: ਬਲਵੀਰ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਸੁਖਪ੍ਰੀਤ ਕੌਰ, ਪ੍ਰੋ: ਗੁਰਕੀਰਤ ਕੌਰ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਬਾਬਾ ਫੂਲ ਬਿਰਧ ਆਸ਼ਰਮ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਰਾਸ਼ਟਰੀ ਉੱਦਮਤਾ ਵਿਸ਼ੇ ਸੰਬੰਧੀ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।