16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿੰਡ ਖੱੁਡੀ ਖ਼ੁਰਦ ਤੋਂ ਢਿੱਲਵਾਂ ਤੇ ਘੁੰਨਸ ਨੂੰ ਜਾਂਦੀ ਸੜਕ ਦੀ ਹਾਲਤ ਬੇਹੱਦ ਖ਼ਰਾਬ, ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦੀ ਮੰਗ <br/>

ਖੱੁਡੀ ਖ਼ੁਰਦ ਤੋਂ ਢਿੱਲਵਾਂ ਨੂੰ ਜਾਂਦੀ ਸੜਕ ਦੀ ਖ਼ਸਤਾ ਹਾਲਤ ਦਾ ਦਿ੍ਸ਼ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 07-11-2025
ਹੰਡਿਆਇਆ, 6 ਨਵੰਬਰ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਖ਼ੁਰਦ ਤੋਂ ਢਿੱਲਵਾਂ ਤੇ ਘੁੰਨਸ ਨੂੰ ਜਾਂਦੀ ਸੜਕ ਦੀ ਹਾਲਤ ਖ਼ਸਤਾ ਬਣੀ ਹੋਈ ਹੈ | ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨੰ: 7 ਤੋਂ ਲੈ ਕੇ ਪਿੰਡ ਖੱੁਡੀ ਖ਼ੁਰਦ ਤੱਕ ਸੜਕ ਥਾਂ-ਥਾਂ ਤੋਂ ਟੱੁਟੀ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਰ੍ਹਾਂ ਪਿੰਡ ਢਿੱਲਵਾਂ ਤੇ ਘੁੰਨਸ ਨੂੰ ਜਾਂਦੀਆਂ ਿਲੰਕ ਸੜਕਾਂ ਵੀ ਟੱੁਟੀਆਂ ਪਈਆਂ ਹਨ | ਇਹ ਸੜਕ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਦੇ ਨਾਂਅ 'ਤੇ ਜਾਣੀ ਜਾਂਦੀ ਹੈ | ਜਿਨ੍ਹਾਂ ਦੀ ਹਾਲਤ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਬਣੀ ਹੋਈ | ਇਸ ਸੜਕ ਵਿਚ ਵੱਡੇ-ਵੱਡੇ ਟੋਏ ਪਏ ਹੋਏ ਹਨ | ਜਿੱਥੇ ਮੀਂਹ ਦਾ ਪਾਣੀ ਭਰਨ ਕਰ ਕੇ ਹਾਦਸੇ ਵਾਪਰਦੇ ਰਹਿੰਦੇ ਹਨ | ਜਿਨ੍ਹਾਂ ਨੂੰ ਮਿੱਟੀ ਭਰ ਕੇ ਪੂਰਿਆ ਗਿਆ ਹੈ | ਜਿੱਥੋਂ ਧੂੜ ਉੱਡ ਕੇ ਆਉਣ-ਜਾਣ ਵਾਲ ਵਾਲੇ ਰਾਹਗੀਰਾਂ ਉੱਪਰ ਪੈਂਦੀ ਰਹਿੰਦੀ ਹੈ | ਇੱਥੇ ਵਰਨਣਯੋਗ ਹੈ ਕਿ 31 ਅਕਤੂਬਰ 2025 ਨੂੰ ਹੰਡਿਆਇਆ ਤੋਂ ਚੱਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਢਿੱਲਵਾਂ ਵਿਖੇ ਪੱੁਜਾ ਸੀ ਅਤੇ ਹੁਣ 20 ਨਵੰਬਰ 2025 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਚੱਲ ਕੇ ਗੁਰਦੁਆਰਾ ਸੋਹੀਆਣਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਵੀ ਪੱੁਜੇਗਾ | ਇਨ੍ਹਾਂ ਸੜਕਾਂ ਨੂੰ ਬਣਾਉਣ ਲਈ ਅਜੇ ਤੱਕ ਕੋਈ ਫ਼ੰਡ ਜਾਰੀ ਨਹੀਂ ਕੀਤੇ | ਜਿਸ ਕਰ ਕੇ ਪਿੰਡਾਂ ਦੇ ਵਾਸੀਆਂ ਗੁਰਜੀਤ ਸਿੰਘ ਗਿੰਨੀ, ਰਜਿੰਦਰਪਾਲ ਸ਼ਰਮਾ, ਗੁਰਵਿੰਦਰਪਾਲ ਸਿੰਘ ਖੱੁਡੀ, ਖੁਸਵਿੰਦਰਪਾਲ ਕਾਕਾ, ਹਰਦਿਆਲ ਸਿੰਘ ਸਰਾਂ ਆਦਿ ਨੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕੀਤੀ ਕਿ ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ 'ਤੇ ਪ੍ਰੀਮਿਕਸ ਪਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾਵੇ |

ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਵਲੋਂ ਚੱਲ ਰਹੇ 'ਮੁਫ਼ਤ ਮੈਗਾ ਮੈਡੀਕਲ ਕੈਂਪ 2025' ਦਾ ਦੂਜਾ ਪੜਾਅ ਹੋਇਆ ਸ਼ੁਰੂ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਦੀ ਹੋਈ ਸਾਂਝੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।