16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰਜੋਤ ਕੌਰ ਨੇ ਐੱਸ.ਜੀ.ਐੱਫ.ਆਈ. ਬਾਕਸਿੰਗ ਦੇ ਪਹਿਲੇ ਰਾਊਾਡ ਵਿਚ ਮਾਰੀ ਬਾਜ਼ੀ <br/>

ਬਾਕਸਿੰਗ ਮੁਕਾਬਲੇ 'ਚ ਪਹਿਲੇ ਰਾਊਾਡ ਵਿਚ ਬਾਜ਼ੀ ਮਾਰਨ ਵਾਲੀ ਗੁਰਜੋਤ ਕੌਰ ਖ਼ੁਸ਼ੀ ਭਰੇ ਅੰਦਾਜ਼ 'ਚ | ਅਜੀਤ ਤਸਵੀਰ <br/> 07-11-2025
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸ਼ੈਮਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਜੈਮਲ ਸਿੰਘ ਵਾਲਾ ਦੀ ਬੇਹੱਦ ਹੁਨਰਮੰਦ ਖਿਡਾਰਨ ਗੁਰਜੋਤ ਕੌਰ ਨੇ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (ਐੱਸ.ਜੀ.ਐੱਫ.ਆਈ) ਵਲੋਂ ਆਯੋਜਿਤ ਰਾਸ਼ਟਰੀ ਪੱਧਰ ਦੇ ਬਾਕਸਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਰਾਊਾਡ ਵਿਚ ਜਿੱਤ ਹਾਸਲ ਕੀਤੀ ਹੈ | ਇਹ ਮੁਕਾਬਲਾ ਈਟਾਨਗਰ, ਅਰੁਣਾਚਲ ਪ੍ਰਦੇਸ਼ ਦੇ ਖੇਡ ਮੈਦਾਨ ਵਿਚ ਹੋਇਆ, ਜਿੱਥੇ ਗੁਰਜੋਤ ਨੇ ਸ਼ਾਨਦਾਰ ਤਰੀਕੇ ਨਾਲ ਝਾਰਖੰਡ ਦੀ ਖਿਡਾਰਨ ਨੂੰ ਹਰਾ ਕੇ ਸਭ ਦਾ ਧਿਆਨ ਖਿੱਚ ਲਿਆ | ਮੈਚ ਦੌਰਾਨ ਉਸ ਦੀ ਤੀਬਰ ਗਤੀ, ਸਹੀ ਤਕਨੀਕ ਅਤੇ ਹਿੰਮਤ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਸਕੂਲ ਦੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਅਤੇ ਪਿ੍ੰਸੀਪਲ ਇਬ੍ਰਾਹਿਮ ਉਦਮ ਨੇ ਗੁਰਜੋਤ ਕੌਰ ਨੂੰ ਇਸ ਉਪਲਬਧੀ 'ਤੇ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ, ਗੁਰਜੋਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ਉਸ ਦੀ ਮਿਹਨਤ ਤੇ ਸਮਰਪਣ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਹੈ | ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਾਹਿਬਾਨਾਂ ਨੇ ਵੀ ਉਸ ਦੀ ਸਫਲਤਾ 'ਤੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਦੱਸਿਆ ਕਿ ਗੁਰਜੋਤ ਨੇ ਕਾਫ਼ੀ ਸਮੇਂ ਤੋਂ ਸਖ਼ਤ ਪ੍ਰਸ਼ਿਕਸ਼ਣ ਕੀਤਾ ਸੀ | ਇਸ ਜਿੱਤ ਨਾਲ ਉਸ ਦਾ ਵਿਸ਼ਵਾਸ ਹੋਰ ਵੱਧ ਮਜ਼ਬੂਤ ਹੋਇਆ ਹੈ | ਸਕੂਲ ਪ੍ਰਬੰਧਨ ਵਲੋਂ ਗੁਰਜੋਤ ਕੌਰ ਨੂੰ ਆਗਾਮੀ ਰਾਊਾਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ ਅਤੇ ਇਹ ਉਮੀਦ ਜਤਾਈ ਗਈ ਹੈ ਕਿ ਉਹ ਰਾਸ਼ਟਰੀ ਪੱਧਰ 'ਤੇ ਹੋਰ ਵੱਡੀ ਜਿੱਤ ਹਾਸਲ ਕਰੇਗੀ |

ਪਿਛਲੀ ਖ਼ਬਰ ਰਾਜਾ ਵੜਿੰਗ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਕੇ ਵਿਰੋਧੀ ਸਿਆਸੀ ਆਗੂ ਸੇਕ ਰਹੇ ਨੇ ਆਪਣੀਆਂ ਰੋਟੀਆਂ-ਮੱਖਣ ਸ਼ਰਮਾ ਅਗਲੀ ਖ਼ਬਰ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਹੈਂਡਬਾਲ ਮੁਕਾਬਲਿਆਂ 'ਚ ਪ੍ਰਾਪਤ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।